ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ ਦੇ ਨਿਊ ਕੇਸਲ ਨੇੜੇ ਐਤਵਾਰ ਦੁਪਹਿਰ ਨੂੰ ਇਕ ਘਰ ਵਿਚ ਧਮਾਕਾ ਹੋ ਗਿਆ। ਇਸ ਧਮਾਕੇ ਵਿਚ 16 ਸਾਲਾ ਮੁੰਡਾ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਅਤੇ ਚਾਰ ਹੋਰ ਵਿਅਕਤੀ ਜ਼ਖਮੀ ਹੋਏ ਹਨ। ਇਹ ਧਮਾਕਾ 5 ਵਜੇ ਦੇ ਕਰੀਬ ਹੋਇਆ। ਧਮਾਕੇ ਮਗਰੋਂ ਐਮਰਜੈਂਸੀ ਸੇਵਾਵਾਂ ਨੂੰ ਸੈਂਡੀ ਪੁਆਇੰਟ ਰੋਡ, ਕੋਰਲੈਟੇ, ਪੋਰਟ ਸਟੀਫਨਸ ਵਿਖੇ ਬੁਲਾਇਆ ਗਿਆ। ਪੈਰਾ ਮੈਡੀਕਲ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜ਼ਖਮੀ ਪੰਜ ਲੋਕਾਂ ਦਾ ਇਲਾਜ ਕੀਤਾ। ਪੁਲਸ ਦੀ ਸ਼ੁਰੂਆਤੀ ਜਾਂਚ ਵਿਚ ਮੰਨਿਆ ਗਿਆ ਹੈ ਕਿ ਧੂੰਏਂਦਾਰ ਬਲਣਸ਼ੀਲ ਤਰਲ ਪਿੱਟ (ਟੋਏ) ਵਿਚ ਪਾਇਆ ਗਿਆ ਸੀ, ਜਿਸ ਕਾਰਨ ਧਮਾਕਾ ਹੋਇਆ।
ਇਕ ਬਚਾਅ ਹੈਲੀਕਾਪਟਰ ਦੀ ਮਦਦ ਨਾਲ ਗੰਭੀਰ ਰੂਪ ਵਿਚ ਜ਼ਖਮੀ ਹੋਏ 16 ਸਾਲਾ ਮੁੰਡੇ ਸਮੇਤ ਤਿੰਨ ਲੋਕਾਂ ਨੂੰੂੰ ਰੋਇਲ ਨੌਰਥ ਸ਼ੋਰ ਹਸਪਤਾਲ ਲਿਜਾਇਆ ਗਿਆ। ਜਾਣਕਾਰੀ ਮੁਤਾਬਕ ਜ਼ਖਮੀ ਹੋਏ ਮਰਦ ਅਤੇ ਔਰਤ ਦੀ ਉਮਰ 40 ਸਾਲ ਹੈ। ਨਾਬਾਲਗ ਲੜਕੇ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਸ ਦਾ ਚਿਹਰਾ, ਬਾਹਵਾਂ ਅਤੇ ਸਰੀਰ ਬੁਰੀ ਤਰ੍ਹਾਂ ਜ਼ਖਮੀ ਹਨ। ਦੂਜੇ ਪਾਸੇ ਜ਼ਖਮੀ ਔਰਤ ਤੇ ਮਰਦ ਦੀ ਹਾਲਤ ਸਥਿਰ ਹੈ। ਇਸ ਹਾਦਸੇ ਵਿਚ ਜ਼ਖਮੀ ਹੋਣ ਵਾਲੇ ਹੋਰ ਦੋ ਲੋਕ (ਇਕ ਆਦਮੀ ਤੇ ਇਕ ਔਰਤ) ਜਿਨ੍ਹਾਂ ਦੀ ਉਮਰ 40 ਦੇ ਕਰੀਬ ਮੰਨੀ ਜਾ ਰਹੀ ਹੈ, ਉਨ੍ਹਾਂ ਨੂੰ ਇਲਾਜ ਲਈ ਜੌਨ ਹੰਟਰ ਹਸਪਤਾਲ ਲਿਜਾਇਆ ਗਿਆ ਹੈ। ਇਲਾਜ ਮਗਰੋਂ ਉਨ੍ਹਾਂ ਦੀ ਹਾਲਤ ਵੀ ਸਥਿਰ ਹੈ। ਪੁਲਸ ਵੱਲੋਂ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਦਿੱਲੀ ਏਅਰਪੋਰਟ 'ਤੇ ਜ਼ਬਤ ਕੀਤੇ ਗਏ 85 ਲੱਖ ਦੇ iPhone X
NEXT STORY