ਮੁੰਬਈ (ਬਿਊਰੋ)— ਬਾਲੀਵੁੱਡ ਡੀਵਾਜ ਜੋ ਵੀ ਆਊਟਫਿੱਟ, ਫੁੱਟਵਿਅਰ ਪਹਿਨਦੇ ਹਨ ਉਹ ਸਟਾਈਲ ਬਣ ਜਾਂਦਾ ਹੈ। ਲੜਕੀਆਂ ਵਾਰ-ਵਾਰ ਉਨ੍ਹਾਂ ਦੀ ਤਰ੍ਹਾਂ ਦਿਖਾਈ ਦੇਣ ਦੀ ਕੋਸ਼ਿਸ਼ ਕਰਦੀਆਂ ਹਨ ਪਰ ਕਿਹੜੇ ਟਾਪ ਨਾਲ ਕੀ ਪਾਇਆ ਜਾਵੇ ਉਹ ਅਕਸਰ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਰਹਿੰਦੀਆਂ ਹਨ। ਜੇਕਰ ਤੁਸੀਂ ਵੀ ਸਟਾਈਲਿਸ਼ ਦਿਖਾਈ ਦੇਣਾ ਚਾਹੁੰਦੇ ਹੋ ਤਾਂ ਇੱਥੋਂ ਆਈਡੀਏ ਲੈ ਸਕਦੇ ਹੋ।
ਟੀ-ਸ਼ਰਟ ਨੂੰ ਜੀਨਸ ਦੇ ਬਾਹਰ ਰੱਖਣ ਦੀ ਥਾਂ ਉਸ ਨੂੰ ਟਕ ਕਰੋ। ਇਸ ਤਰ੍ਹਾਂ ਸਿੰਪਲ ਟੀ-ਸ਼ਰਟ ਵੀ ਸਟਾਈਲਿਸ਼ ਲੱਗੇਗੀ।
ਅੱਜ-ਕਲ ਜ਼ਿਆਦਾਤਰ ਸਿਤਾਰਿਆਂ ਨੂੰ ਖੁੱਲ੍ਹੀ ਸ਼ਰਟ 'ਚ ਦੇਖਿਆ ਗਿਆ ਹੈ। ਸ਼ਰਟ ਨੂੰ ਹੋਰ ਵੀ ਖੂਬਸੂਰਤ ਦਿਖਾਉਣ ਲਈ ਉਹ ਬੈਲਟ ਵੀ ਲਗਾਉਂਦੀਆਂ ਹਨ।
ਪਲਾਜੋ ਵੀ ਬਾਲੀਵੁੱਡ ਅਦਾਕਾਰਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ਨੂੰ ਕਈ ਵਾਰ ਵਿਆਹ, ਫੰਕਸ਼ਨ 'ਚ ਪਲਾਜੋ 'ਚ ਦੇਖਿਆ ਗਿਆ ਹੈ।
ਵਿਆਹ ਤੋਂ ਪਹਿਲਾਂ ਆਪਣੇ ਪਾਰਟਨਰ ਤੋਂ ਜ਼ਰੂਰ ਪੁੱਛੋ ਇਹ ਸਵਾਲ
NEXT STORY