ਚੇਨਈ (ਬਿਊਰੋ)— ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਤਿੰਨ ਤਮਗੇ ਜਿੱਤਣ ਵਾਲੇ ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਜੀ ਸਾਥੀਆਨ ਨੇ ਜਰਮਨ ਬੁੰਡੇਸਲਿਗਾ ਦੇ ਚੋਟੀ ਦੇ ਡਿਵੀਜ਼ਨ ਕਲੱਬ ਏ.ਐੱਸ.ਵੀ. ਗ੍ਰਨਵੇਟਰਸਬਾਸ਼ ਟਿਸ਼ਟੇਨਿਸ ਦੇ ਨਾਲ ਕਰਾਰ ਕੀਤਾ ਹੈ।
ਸਾਥੀਆਨ ਨੇ ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ 'ਚ ਟੀਮ 'ਚ ਸੋਨ, ਸ਼ਰਤ ਕਮਲ ਦੇ ਨਾਲ ਪੁਰਸ਼ ਡਬਲਜ਼ 'ਚ ਚਾਂਦੀ ਅਤੇ ਮਨਿਕਾ ਬੱਤਰਾ ਦੇ ਨਾਲ ਮਿਕਸਡ ਡਬਲਜ਼ 'ਚ ਕਾਂਸੀ ਤਮਗੇ ਜਿੱਤੇ ਹਨ। ਉਸ ਨੇ ਪੱਤਰਕਾਰਾਂ ਨੂੰ ਕਿਹਾ, ''ਮੈਂ ਦੁਨੀਆ ਦੀ ਸਭ ਤੋਂ ਸਨਮਾਨਜਨਕ ਲੀਗ ਨਾਲ ਜੁੜਨ ਵਾਲੇ ਸ਼ਰਤ ਕਮਲ ਦੇ ਬਾਅਦ ਦੂਜਾ ਭਾਰਤੀ ਬਣ ਕੇ ਖ਼ੁਸ਼ ਹਾਂ। ਮੈਨੂੰ ਇਸ ਦਾ ਬੇਤਾਬੀ ਨਾਲ ਇੰਤਜ਼ਾਰ ਹੈ।'' ਉਹ ਸਤੰਬਰ 'ਚ ਏਸ਼ੀਆਈ ਖੇਡਾਂ ਦੇ ਬਾਅਦ ਤੋਂ ਕਲੱਬ ਲਈ ਖੇਡਣਗੇ।
'ਟਰੰਪ ਤੇ ਕਿਮ ਦੀ ਮੁਲਾਕਾਤ ਸ਼ਾਂਤੀ ਦੇ ਰਾਹ 'ਤੇ ਇਕ ਮਹੱਤਵਪੂਰਨ ਕਦਮ'
NEXT STORY