ਚੰਡੀਗੜ੍ਹ : ਇਸ ਸੀਜ਼ਨ 'ਚ ਚੰਡੀਗੜ੍ਹ ਵਾਸੀਆਂ ਨੂੰ ਗਰਮੀ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀ ਹੈ। ਲੂ ਦਾ ਦੌਰ ਸਮੇਂ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਇਸ ਸੀਜ਼ਨ 'ਚ ਬੁੱਧਵਾਰ ਦਾ ਦਿਨ ਸਭ ਤੋਂ ਗਰਮ ਰਿਹਾ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਦਰਜ ਕੀਤਾ ਗਿਆ, ਜੋ ਕਿ ਆਮ ਤੋਂ 4 ਡਿਗਰੀ ਜ਼ਿਆਦਾ ਸੀ।
ਦਿਨ ਭਰ ਗਰਮ ਹਵਾਵਾਂ ਚੱਲਦੀਆਂ ਰਹੀਆਂ ਅਤੇ ਰਾਤ ਵੀ ਆਮ ਦਿਨਾਂ ਨਾਲੋਂ ਜ਼ਿਆਦਾ ਗਰਮ ਰਹੀ। ਇਸ ਦੇ ਨਾਲ ਵੀਰਵਾਰ ਦੇ ਦਿਨ ਵੀ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। 27 ਅਪ੍ਰੈਲ ਨੂੰ ਜੇ ਐਂਡ ਕੇ 'ਚ ਇਕ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਅਪ੍ਰੈਲ ਦੇ ਆਖਰੀ ਦਿਨਾਂ 'ਚ ਹਲਕੀ ਬਾਰਸ਼ ਹੋਵੇਗੀ। 2 ਤੋਂ 3 ਡਿਗਰੀ ਤਾਪਮਾਨ 'ਚ ਗਿਰਾਵਟ ਦੇ ਆਸਾਰ ਹਨ।
ਮੌਸਮ ਵਿਭਾਗ ਦੇ ਆਂਕੜਿਆਂ ਮੁਤਾਬਕ ਅਪ੍ਰੈਲ ਦੇ ਮਹੀਨੇ 'ਚ 40 ਜਾਂ ਇਸ ਤੋਂ ਜ਼ਿਆਦਾ ਤਾਪਮਾਨ 5 ਵਾਰ ਰਿਹਾ ਹੈ। ਵੀਰਵਾਰ ਦੁਪਹਿਰ ਬਾਅਦ ਬੱਦਲ ਛਾ ਸਕਦੇ ਹਨ। ਸ਼ਾਮ ਦੇ ਸਮੇਂ ਧੂੜ ਭਰੀ ਹਨ੍ਹੇਰੀ ਚੱਲਣ ਦੀ ਸੰਭਾਵਨਾ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ 30 ਅਤੇ ਘੱਟੋ-ਘੱਟ ਤਾਪਮਾਨ 23 ਡਿਗਰੀ ਰਹਿ ਸਕਦਾ ਹੈ।
ਮਜ਼ਦੂਰ ਦਿਵਸ 'ਤੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਕਰਨਗੀਆਂ ਰੋਸ ਪ੍ਰਦਰਸ਼ਨ
NEXT STORY