ਨਵੀਂ ਦਿੱਲੀ (ਬਿਊਰੋ)— ਵੇਟਲਿਫਟਿੰਗ ਦਾ ਵਿਸ਼ਵ 'ਚ ਇਕ ਅਨੌਖਾ ਸਥਾਨ ਹੈ। ਵੇਟਲਿਫਟਿੰਗ ਦੇ ਵਿਸ਼ਵ 'ਚ ਕਈ ਮੁਕਾਬਲੇ ਹੁੰਦੇ ਹਨ। ਇਸੇ ਲੜੀ 'ਚ ਭਾਰਤ ਪਹਿਲੀ ਵਾਰ ਵੱਕਾਰੀ ਏਸ਼ੀਆਈ ਵੇਟਲਿਫਟਿੰਗ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ, ਜਿਹੜਾ 2020 'ਚ ਹੋਣ ਵਾਲੀ ਟੋਕੀਓ ਓਲੰਪਿਕ ਲਈ ਕੁਆਲੀਫਾਇੰਗ ਟੂਰਨਾਮੈਂਟ ਵੀ ਹੋਵੇਗਾ।
ਇਸ ਟੂਰਨਾਮੈਂਟ ਦਾ ਆਯੋਜਨ ਅਗਲੇ ਸਾਲ ਹੋਵੇਗਾ। ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰਨ ਵਾਲੇ ਸ਼ਹਿਰਾਂ ਤੇ ਇਸਦੀਆਂ ਮਿਤੀਆਂ ਦਾ ਐਲਾਨ ਬਾਅਦ 'ਚ ਕੀਤਾ ਜਾਵੇਗਾ। ਭਾਰਤ ਨੂੰ ਇਸ ਟੂਰਨਾਮੈਂਟ ਦੀ ਮੇਜ਼ਬਾਨੀ 22 ਅਪ੍ਰੈਲ ਨੂੰ ਉਜ਼ਬੇਕਿਸਤਾਨ 'ਚ ਹੋਈ ਏਸ਼ੀਆਈ ਵੇਟਲਿਫਟਿੰਗ ਮਹਾਸੰਘ ਦੀ ਬੋਰਡ ਮੀਟਿੰਗ ਤੋਂ ਬਾਅਦ ਦਿੱਤੀ ਗਈ ਹੈ।
ਮੇਜ਼ੂ ਇਸ ਸਾਲ ਦੇ ਅੰਤ ਤੱਕ ਪੇਸ਼ ਕਰੇਗਾ ਐਂਡਰਾਇਡ ਗੋ ਸਮਾਰਟਫੋਨ
NEXT STORY