ਨਵੀਂ ਦਿੱਲੀ—ਦਿੱਲੀ ਸਥਿਤ ਸੂਦੇਵਾ ਫੁੱਟਬਾਲ ਕਲੱਬ ਨੇ ਇਕ ਯੂਰਪੀਅਨ ਫੁੱਟਬਾਲ ਕਲੱਬ ਨੂੰ ਖਰੀਦ ਕੇ ਭਾਰਤੀ ਫੁੱਟਬਾਲ 'ਚ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸੂਦੇਵਾ ਨੇ ਸਪੈਨਿਸ਼ ਲੀਗ ਦੀ ਤੀਜੀ ਡਵੀਜ਼ਨ ਦੇ ਕਲੱਬ ਸੀ. ਡੀ. ਓਲੰਪਿਕ ਡੀ. ਜਟਿਵਾ ਨੂੰ ਖਰੀਦ ਲਿਆ ਹੈ ਅਤੇ ਇਸ ਤਰ੍ਹਾਂ ਸੂਦੇਵਾ ਕਿਸੇ ਯੂਰਪੀਅਨ ਕਲੱਬ ਨੂੰ ਖਰੀਦਣ ਵਾਲਾ ਪਹਿਲਾ ਭਾਰਤੀ ਕਲੱਬ ਬਣ ਗਿਆ ਹੈ। ਸੂਦੇਵਾ ਕਲੱਬ ਦੇ ਸਹਿ-ਸੰਸਥਾਪਕਾਂ ਅਨੁਜ ਗੁਪਤਾ, ਵਿਜੇ ਹਕਾਰੀ ਤੇ ਮਨ ਅਧਲਾਕਾ ਨੇ ਸ਼ੁੱਕਰਵਾਰ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ।
ਸਾਇਕਲ ਚਲਾਓ, ਵਾਤਾਵਰਣ ਬਚਾਓ ਮੁੰਹਿਮ ਦੇ ਆਗੂ ਬਾਬਾ ਕਿਸ਼ੋਰ ਦਾਸ ਜੀ ਦੀ ਸਮਾਧ ਤੇ ਹੋਏ ਨਤਮਸਤਕ
NEXT STORY