ਡੋਂਗਾਈ ਸਿਟੀ (ਬਿਊਰੋ)— ਭਾਰਤੀ ਮਹਿਲਾ ਹਾਕੀ ਟੀਮ ਪੰਜਵੀਂ ਮਹਿਲਾ ਏਸ਼ੀਆਈ ਚੈਂਪੀਅਨਸ ਟਰਾਫੀ ਦੇ ਅੰਤਿਮ ਰਾਊਂਡ ਰੋਬਿਨ ਮੈਚ 'ਚ ਸ਼ਨੀਵਾਰ ਨੂੰ ਇੱਥੇ ਮੇਜ਼ਬਾਨ ਦੱਖਣੀ ਕੋਰੀਆ ਦਾ ਸਾਹਮਣਾ ਕਰੇਗੀ। ਸੁਨੀਤਾ ਲਾਕੜਾ ਦੀ ਅਗਵਾਈ ਵਾਲੀ ਟੀਮ ਟੂਰਨਾਮੈਂਟ 'ਚ ਅਜੇ ਤੱਕ ਅਜੇਤੂ ਰਹੀ ਹੈ। ਉਸ ਨੇ ਜਾਪਾਨ ਨੂੰ 4-1 ਨਾਲ, ਚੀਨ ਨੂੰ 3-1 ਨਾਲ ਅਤੇ ਮਲੇਸ਼ੀਆ ਨੂੰ 3-2 ਨਾਲ ਹਰਾਇਆ। ਹੁਣ ਉਸ ਦਾ ਸਾਹਮਣਾ ਵਿਸ਼ਵ ਦੀ ਨੌਵੇਂ ਨੰਬਰ ਦੀ ਟੀਮ ਨਾਲ ਉਸ ਦੇ ਘਰੇਲੂ ਮੈਦਾਨ 'ਤੇ ਹੋਣਾ ਹੈ ਜੋ ਚੁਣੌਤੀਪੂਰਨ ਹੋਵੇਗਾ।
ਇਸ ਮੈਚ ਨਾਲ ਹਾਲਾਂਕਿ ਉਸ ਨੂੰ ਐਤਵਾਰ ਨੂੰ ਦੱਖਣੀ ਕੋਰੀਆ ਦੇ ਖਿਲਾਫ ਹੀ ਹੋਣ ਵਾਲੇ ਫਾਈਨਲ ਦੀ ਤਿਆਰੀਆਂ ਦਾ ਮੌਕਾ ਮਿਲੇਗਾ। ਕੋਰੀਆ ਨੇ ਅਜੇ ਤੱਕ ਮਲੇਸ਼ੀਆ ਅਤੇ ਚੀਨ ਨੂੰ ਹਰਾਇਆ ਹੈ ਜਦਕਿ ਜਾਪਾਨ ਨਾਲ ਉਸ ਦਾ ਮੈਚ 1-1 ਨਾਲ ਬਰਾਬਰੀ 'ਤੇ ਰਿਹਾ ਸੀ। ਮੁੱਖ ਕੋਚ ਸ਼ੋਰਡ ਮਾਰਿਨ ਨੇ ਕਿਹਾ, ''ਕੋਰੀਆ ਚੰਗੀ ਟੀਮ ਹੈ ਪਰ ਸਾਡੀਆਂ ਕੁੜੀਆਂ ਇਸ ਟੂਰਨਾਮੈਂਟ 'ਚ ਪੂਰੇ ਆਤਮਵਿਸ਼ਵਾਸ ਨਾਲ ਖੇਡ ਰਹੀਆਂ ਹਨ। ਅਸੀਂ ਇਸ ਤੋਂ ਪਰੇਸ਼ਾਨ ਨਹੀਂ ਹਾਂ ਕਿ ਇਹ ਉਨ੍ਹਾਂ ਦਾ ਘਰੇਲੂ ਮੈਦਾਨ ਹੈ। ਅਸੀਂ ਸਿਰਫ ਆਪਣੀ ਖੇਡ 'ਤੇ ਧਿਆਨ ਦੇ ਰਹੇ ਹਾਂ।''
ਇਸ ਦੇਸ਼ 'ਚ ਕੁੜੀਆਂ ਨਾਲ ਛੇੜਛਾੜ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਸਰਕਾਰ ਨੇ ਸਖਤ ਕੀਤਾ ਕਾਨੂੰਨ
NEXT STORY