ਡੋਂਗਾਈ ਸਿਟੀ— ਸਾਬਕਾ ਚੈਂਪੀਅਨ ਭਾਰਤੀ ਮਹਿਲਾ ਹਾਕੀ ਟੀਮ ਐਤਵਾਰ ਨੂੰ ਰੋਮਾਂਚਕ ਫਾਈਨਲ 'ਚ ਦੱਖਣੀ ਕੋਰੀਆਈ ਟੀਮ ਤੋਂ 1-0 ਨਾਲ ਹਾਰ ਕੇ ਪੰਜਵੀਂ ਮਹਿਲਾ ਏਸ਼ੀਅਨ ਟਰਾਫੀ 'ਚ ਆਪਣਾ ਖਿਤਾਬ ਬਚਾਉਣ ਤੋਂ ਖੁੰਝੀ ਗਈ।
ਸਨਰਾਈਜ਼ ਸਟੇਡੀਅਮ 'ਚ ਖੇਡੇ ਗਏ ਫਾਈਨਲ 'ਚ ਕੋਰੀਆਈ ਟੀਮ ਨੇ ਸ਼ਾਨਦਾਰ ਰੱਖਿਆਤਮਕ ਖੇਡ ਵਿਖਾਈ ਅਤੇ ਟੀਮ ਲਈ ਜੇਤੂ ਅਤੇ ਮੈਚ ਦਾ ਇਕਮਾਤਰ ਗੋਲ 24ਵੇਂ ਮਿੰਟ 'ਚ ਯੰਗਸਿਲ ਲੀ ਨੇ ਦਾਗਦੇ ਹੋਏ ਟੀਮ ਨੂੰ ਚੈਂਪੀਅਨਸ ਟਰਾਫੀ ਦਾ ਚੈਂਪੀਅਨ ਬਣਾ ਦਿੱਤਾ। ਦੱਖਣੀ ਕੋਰੀਆਈ ਮਹਿਲਾਵਾਂ ਨੇ ਮੈਚ ਦੀ ਬਹੁਤ ਮਜ਼ਬੂਤ ਸ਼ੁਰੂਆਤ ਕੀਤੀ ਅਤੇ ਭਾਰਤੀ ਡਿਫੈਂਸ ਲਾਈਨ ਨੂੰ ਕਾਫੀ ਚੁਣੌਤੀ ਦਿੱਤੀ। ਜੇਤੂ ਟੀਮ ਨੇ ਮਿਡਫੀਲਡ 'ਚ ਗੇਂਦ ਨੂੰ ਆਪਣੇ ਕਬਜ਼ੇ 'ਚ ਰਖਦੇ ਹੋਏ ਭਾਰਤ 'ਤੇ ਦਬਾਅ ਬਣਾਈ ਰਖਿਆ ।
ਮੋਦੀ ਸਰਕਾਰ ਦੇ ਫੈਸਲੇ ਸਭ ਵਰਗਾਂ ਲਈ ਤਬਾਹਕੁੰਨ ਸਾਬਤ : ਪੰਡੋਰੀ, ਮਨਸੂਰਵਾਲ
NEXT STORY