ਜਲੰਧਰ (ਪੁਨੀਤ)— ਕਰੋੜਾਂ ਦੀ ਲਾਗਤ ਨਾਲ ਐੱਲ. ਐੱਨ. ਟੀ. ਕੰਪਨੀ ਕੋਲੋਂ ਤਾਰਾਂ ਬਦਲਾਉਣ ਅਤੇ ਹੋਰ ਕੰਮ ਕਰਵਾਉਣ ਵਾਲਾ ਨਗਰ ਨਿਗਮ ਪੁਰਾਣੇ ਖੰਭੇ ਪੁਟਵਾਉਣਾ ਭੁੱਲ ਗਿਆ, ਜਿਸ ਕਾਰਨ ਅੱਜ ਕਈ ਥਾਵਾਂ 'ਤੇ ਨਵੇਂ ਖੰਭਿਆਂ ਦੇ ਨਾਲ-ਨਾਲ ਪੁਰਾਣੇ ਖੰਭੇ ਵੀ ਲੱਗੇ ਹੋਏ ਸਨ। ਇਹ ਬਿਜਲੀ ਦੇ ਖੰਭੇ ਸ਼ਹਿਰ ਦੀ ਕਿਸੇ ਹੋਰ ਥਾਂ 'ਤੇ ਹੀ ਨਹੀਂ, ਸਗੋਂ ਸ਼ਹਿਰ ਦੇ ਮਿੰਨੀ ਸੈਕਟਰੀਏਟ ਦੇ ਬਾਹਰ ਵੀ ਲੱਗੇ ਹੋਏ ਹਨ। ਇਹ ਉਹ ਜਗ੍ਹਾ ਹੈ ਜਿੱਥੋਂ ਡੀ. ਸੀ. ਸਣੇ ਕਈ ਪ੍ਰਸ਼ਾਸਨਿਕ ਅਤੇ ਪੁਲਸ ਅਧਿਕਾਰੀ ਲੰਘਦੇ ਹਨ। ਜੇਕਰ ਅਜਿਹੇ ਥਾਵਾਂ 'ਤੇ ਕੰਮ ਕਰਵਾਉਣ 'ਚ ਪਾਵਰ ਨਿਗਮ ਦਾ ਰਵੱਈਆ ਢਿੱਲਾ ਹੈ ਤਾਂ ਬਾਕੀ ਸ਼ਹਿਰਾਂ ਦਾ ਕੀ ਹਾਲ ਹੋਵੇਗਾ।
ਪਹਿਲੀ ਵਾਰ ਬੋਲਡ ਲੁੱਕ ਨੂੰ ਲੈ ਕੇ ਟਰੋਲ ਹੋਈ ਮੋਨਾਲੀਸਾ, ਲੋਕਾਂ ਨੇ ਕੀਤੇ ਅਸ਼ਲੀਲ ਕੁਮੈਂਟਸ
NEXT STORY