ਚੇਨਈ (ਬਿਊਰੋ)— ਭਾਰਤੀ ਸਕੁਐਸ਼ ਖਿਡਾਰਨ ਜੋਸ਼ਨਾ ਚਿਨੱਪਾ ਦਾ ਮਿਸਰ 'ਚ ਚਲ ਰਹੇ ਅਲ ਗੌਨਾ ਇੰਟਰਨੈਸ਼ਨਲ ਪੀ.ਐੱਸ.ਏ. ਵਰਲਡ ਸੀਰੀਜ਼ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਹਾਰ ਦੇ ਨਾਲ ਸਫਰ ਖ਼ਤਮ ਹੋ ਗਿਆ।
ਐੱਸ.ਆਰ.ਐੱਫ.ਆਈ. ਨੇ ਬੁੱਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ 16ਵਾਂ ਦਰਜਾ ਪ੍ਰਾਪਤ ਭਾਰਤੀ ਸਕੁਐਸ਼ ਖਿਡਾਰਨ ਨੇ ਦੋ ਦਿਨ ਪਹਿਲਾਂ ਨਿਕੋਲ ਡੇਵਿਡ ਨੂੰ ਹਰਾਉਣ ਦੀ ਵੱਡੀ ਕਾਮਯਾਬੀ ਹਾਸਲ ਕੀਤੀ ਸੀ ਪਰ ਉਨ੍ਹਾਂ ਨੂੰ ਮੰਗਲਵਾਰ ਨੂੰ ਆਪਣੇ ਕੁਆਰਟਰਫਾਈਨਲ 'ਚ ਚੌਥਾ ਦਰਜਾ ਪ੍ਰਾਪਤ ਲਾਰਾ ਮਸਾਰੋ ਤੋਂ ਲਗਾਤਾਰ ਗੇਮਾਂ 'ਚ ਹਾਰ ਝਲਣੀ ਪੈ ਗਈ। ਜੋਸ਼ਨਾ ਨੂੰ ਇੰਗਲੈਂਡ ਦੀ ਨੰਬਰ ਇਕ ਖਿਡਾਰਨ ਨਿਕੋਲ ਨੇ ਲਗਾਤਾਰ ਗੇਮਾਂ 'ਚ 23 ਮਿੰਟ 'ਚ 11-4, 11-8, 11-2 ਨਾਲ ਹਰਾ ਕੇ ਬਾਹਰ ਕਰ ਦਿੱਤਾ।
ਜ਼ਿਲਾ ਸ੍ਰੀ ਮੁਕਤਸਰ ਸਾਹਿਬ 'ਚ 5. 40 ਲੱਖ ਟਨ ਕਣਕ ਦੀ ਹੋਈ ਖਰੀਦ : ਡਾ. ਅਮਰਪਾਲ
NEXT STORY