ਡਾਲਾਸ : ਭਾਰਤ ਦੇ ਅਨਿਰਬਾਨ ਲਾਹਿੜੀ ਏ.ਟੀ. ਐਂਡ ਟੀ. ਬਾਇਰਨ ਨੈਲਸਨ ਗੋਲਫ ਟੂਰਨਾਮੈਂਟ ਦੇ ਆਖਰੀ ਦੌਰ 'ਚ ਅੱਜ ਚਾਰ ਅੰਡਰ 67 ਦਾ ਕਾਰਡ ਖੇਡ ਕੇ ਸੰਯੁਕਤ ਰੂਪ ਨਾਲ 26ਵੇਂ ਸਥਾਨ 'ਤੇ ਰਹੇ। ਕਲ ਤੀਜੇ ਦੌਰ ਦੇ ਬਾਅਦ ਉਹ ਸੰਯੁਕਤ 42ਵੇਂ ਸਥਾਨ 'ਤੇ ਸਨ। ਲਾਹਿੜੀ ਨੇ ਅੱਜ ਆਖਰੀ ਦੇ ਚਾਰ ਹੋਲ 'ਚ ਇਕ ਇਗਲ ਅਤੇ ਦੋ ਬਰਡੀ ਦੇ ਕਾਰਨ ਸ਼ਾਨਦਾਰ ਵਾਪਸੀ ਕੀਤੀ। ਉਨ੍ਹਾਂ ਦਾ ਕੁਲ ਸਕੋਰ 10 ਅੰਡਰ 274 ਦਾ ਰਿਹਾ। ਅਮਰੀਕਾ ਦੇ 21 ਸਾਲ ਦੇ ਆਰੋਨ ਵਾਈਜ ਰਿਕਾਰਡ 23 ਅੰਡਰ 265 ਦੇ ਸਕੋਰ ਦੇ ਨਾਲ ਜੇਤੂ ਬਣੇ। ਦਿੱਗਜ ਟਾਈਗਰ ਵੁਡਸ ਦੇ ਬਾਅਦ ਇਸ ਖਿਤਾਬ ਨੂੰ ਜਿੱਤਣ ਵਾਲੇ ਉਹ ਸਭ ਤੋਂ ਘਟ ਉਮਰ ਦੇ ਗੋਲਫਰ ਹਨ।
ਸੀਰੀਆਈ ਫੌਜ ਨੇ ਆਈ.ਐੱਸ. ਨੂੰ ਭਜਾ ਕੇ ਦਮਿਸ਼ਕ 'ਤੇ ਕੀਤਾ ਕਬਜ਼ਾ
NEXT STORY