ਨਵੀਂ ਦਿੱਲੀ— ਉੱਤਰ-ਪੱਛਮੀ ਦਿੱਲੀ ਦੇ ਮਾਡਲ ਟਾਊਨ 'ਚ ਅਣਪਛਾਤੇ ਬਦਮਾਸ਼ਾਂ ਨੇ ਇਕ ਵਪਾਰੀ ਦੇ ਡਰਾਈਵਰ ਤੇ ਮੈਨੇਜਰ ਤੋਂ ਸ਼ੁੱਕਰਵਾਰ 35 ਲੱਖ ਲੁੱਟ ਲਏ। ਪੁਲਸ ਨੇ ਦੱਸਿਆ ਕਿ ਕਾਪਰ ਦੇ ਕਾਰੋਬਾਰੀ ਦਾ ਡਰਾਈਵਰ ਤੇ ਮੈਨੇਜਰ ਇਕ ਕਾਰ 'ਚ ਉਸ ਦੇ ਘਰ ਜਾ ਰਹੇ ਸਨ। ਤਦੇ ਹਰਿਆਣਾ ਦੇ ਨੰਬਰ ਵਾਲੀ ਇਕ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਰੋਕਿਆ। ਗੱਡੀ 'ਚ ਚਾਰ ਲੋਕ ਸਵਾਰ ਸਨ, ਜਿਨ੍ਹਾਂ ਨੇ ਆਪਣੇ ਚਿਹਰੇ ਢੱਕੇ ਹੋਏ ਸਨ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਬੰਦੂਕ ਦਿਖਾ ਕੇ 35 ਲੱਖ ਰੁਪਏ ਨਾਲ ਭਰਿਆ ਬੈਗ ਲੁੱਟ ਲਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਭਾਬੀ ਨੇ ਦਿਓਰ 'ਤੇ ਲਾਇਆ ਛੇੜਛਾੜ ਦਾ ਕਥਿਤ ਦੋਸ਼
NEXT STORY