ਹੁਸ਼ਿਆਰਪੁਰ (ਅਮਰਿੰਦਰ ਮਿਸ਼ਰਾ)— ਪੁਲਸ ਦੀ ਵਧੀਆ ਕਾਰਜਪ੍ਰਣਾਲੀ ਅਤੇ ਵਟਸਐਪ ਦੇ ਕਮਾਲ ਦੇ ਕਾਰਨ ਆਪਣੀ ਮਾਂ ਤੋਂ ਵਿਛੜਿਆ ਬੱਚਾ ਮਿਲ ਗਿਆ। ਮਾਮਲਾ 3 ਦਿਨ ਪਹਿਲਾਂ ਚੱਬੇਵਾਲ ਕਸਬੇ 'ਚ ਸਥਿਤ ਥਾਣੇ ਦਾ ਹੈ, ਜਿੱਥੇ ਭਟਕਦੇ ਹੋਏ ਥਾਣਾ ਕੰਪਲੈਕਸ 'ਚ ਪਹੁੰਚਿਆ ਬੱਚਾ ਚੰਦ ਘੰਟਿਆਂ ਦੇ ਅੰਦਰ ਹੀ ਮਾਂ ਦੀ ਗੋਦ 'ਚ ਪਹੁੰਚ ਗਿਆ। ਮੁੰਸ਼ੀ ਤ੍ਰਿਲੋਚਨ ਸਿੰਘ ਅਤੇ ਚੱਬੇਵਾਲ ਪੁਲਸ ਵੱਲੋਂ ਸੋਸ਼ਲ ਮੀਡੀਆ ਵੱਲੋਂ ਇਸ ਤਰ੍ਹਾਂ ਮਾਂ-ਬੇਟੇ ਦਾ ਮਿਲਣ ਕਰਵਾਉਣ ਦੀ ਘਟਨਾ ਦੀ ਅੱਜ ਵੀ ਚੱਬੇਵਾਲ 'ਚ ਸੋਸ਼ਲ ਮੀਡੀਆ 'ਚ ਜੰਮ ਕੇ ਸ਼ਲਾਘਾ ਹੋ ਰਹੀ ਹੈ।
ਕੀ ਸੀ ਮਾਮਲਾ?
ਥਾਣਾ ਚੱਬੇਵਾਲ ਦੇ ਐੱਸ. ਐੱਚ. ਓ. ਬਲਵਿੰਦਰ ਕੁਮਾਰ ਨੇ ਦੱਸਿਆ 3 ਦਿਨ ਪਹਿਲਾਂ 6 ਸਾਲ ਦਾ ਬੱਚਾ ਦੁਪਹਿਰ ਦੇ ਸਮੇਂ ਅਚਾਨਕ ਥਾਣਾ ਕੰਪਲੈਕਸ 'ਚ ਆ ਗਿਆ ਸੀ। ਵਾਰ-ਵਾਰ ਨਾਂ ਪੁੱਛਣ 'ਤੇ ਜਦੋਂ ਰੋਣ ਲੱਗਾ ਤਾਂ ਥਾਣੇ ਦੇ ਮੁੰਸ਼ੀ ਤ੍ਰਿਲੋਚਨ ਸਿੰਘ ਨੇ ਉਸ ਦੀ ਤਸਵੀਰ ਖਿੱਚ ਕੇ ਤੁਰੰਤ ਹੀ ਉਸ ਨੂੰ ਵਟਸਐਪ ਗਰੁੱਪ 'ਚ ਵਾਇਰਲ ਕਰ ਦਿੱਤਾ। ਵਾਇਰਲ ਹੁੰਦੇ ਹੀ ਚੰਦ ਘੰਟਿਆਂ 'ਚ ਬੱਚੇ ਨੂੰ ਖੋਜਦੇ ਹੋਏ ਬੱਚੇ ਦੀ ਮਾਂ ਹੀਨਾ ਭੰਡਾਰੀ ਪਤਨੀ ਚੇਤਨ ਭੰਡਾਰੀ ਵਾਸੀ ਮੁੰਬਈ ਆਪਣੇ ਰਿਸ਼ਤੇਦਾਰਾਂ ਦੇ ਨਾਲ ਥਾਣੇ ਪਹੁੰਚੇ, ਜਿੱਥੇ ਉਨ੍ਹਾਂ ਨੂੰ ਬੱਚਾ ਸੌਂਪ ਦਿੱਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਮਾਂ ਹੀਨਾ ਭੰਡਾਰੀ ਚੱਬੇਵਾਲ ਦੀ ਹੀ ਰਹਿਣ ਵਾਲੀ ਅਤੇ ਇਨੀਂ ਦਿਨੀਂ ਉਹ ਮੁੰਬਈ ਤੋਂ ਚੱਬੇਵਾਲ ਆਈ ਹੋਈ ਸੀ।
ਮਾਂ ਨੂੰ ਦੇਖ ਖੁਸ਼ੀ ਨਾਲ ਉਛਲ ਪਿਆ ਦਬੀਜ ਭੰਡਾਰੀ
ਥਾਣੇ ਕੰਪਲੈਕਸ 'ਚ ਆਪਣੇ ਬੇਟੇ ਦਬੀਜ ਭੰਡਾਰੀ ਦੀਆਂ ਅੱਖਾਂ ਤੋਂ ਹੰਝੂ ਛਲਕ ਪਏ। ਉਨ੍ਹਾਂ ਨੇ ਪੁਲਸ ਨੂੰ ਦੱਸਿਆ ਕਿ ਦੁਪਹਿਰ ਦੇ ਸਮੇਂ ਦਬੀਜ ਕਦੋਂ ਘਰ ਦਾ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲ ਗਿਆ, ਉਨ੍ਹਾਂ ਨੂੰ ਪਤਾ ਨਹੀਂ ਲੱਗਾ। ਇਸ ਦੌਰਾਨ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ।
...'ਤੇ ਇਸ ਕਾਰਨ ਮਿਸਰ 'ਚ ਯੂ-ਟਿਊਬ 'ਤੇ 1 ਮਹੀਨੇ ਲਈ ਲੱਗੀ ਹੈ ਪਾਬੰਦੀ
NEXT STORY