ਚੰਡੀਗੜ੍ਹ (ਮੀਤ) : ਮਾਈਨਿੰਗ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਮਨਪ੍ਰੀਤ ਬਾਦਲ, ਤ੍ਰਿਪਤ ਰਾਜਿੰਦਰ ਬਾਜਵਾ ਸਮੇਤ ਮਹਿਕਮੇ ਦੇ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆਂ ਵੀ ਮੌਜੂਦ ਸਨ। ਇਸ ਮੌਕੇ ਨਵਜੋਤ ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਸਸਤੀ ਰੇਤ ਮੁਹੱਈਆ ਕਰਾਉਣੀ ਉਨ੍ਹਾਂ ਦੀ ਪਹਿਲੀ ਕੋਸ਼ਿਸ਼ ਰਹੇਗੀ। ਉਨ੍ਹਾਂ ਕਿਹਾ ਕਿ ਰੇਤ ਦੀ ਕੀਮਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੈਅ ਕਰਨਗੇ ਅਤੇ ਅਗਲੇ 3-4 ਦਿਨਾਂ 'ਚ ਮੁੱਖ ਮੰਤਰੀ ਉਹ ਮਾਈਨਿੰਗ ਸਬੰਧੀ ਰਿਪੋਰਟ ਸੌਂਪ ਦੇਣਗੇ। ਸਿੱਧੂ ਨੇ ਕਿਹਾ ਕਿ ਰੇਤ ਨੂੰ ਸੂਬੇ ਦੀ ਪ੍ਰਾਪਰਟੀ ਬਣਾ ਕੇ ਲੋਕਾਂ ਨੂੰ ਸਸਤੀ ਕੀਮਤ 'ਤੇ ਸਪਲਾਈ ਕੀਤੀ ਜਾਵੇਗੀ।
ਜੈਰਾਮ ਮੰਤਰੀਮੰਡਲ ਦੀ ਖਾਸ ਬੈਠਕ, ਹੋਵੇਗੀ ਖਾਸ ਮੁੱਦਿਆਂ 'ਤੇ ਚਰਚਾ
NEXT STORY