ਨਵੀਂ ਦਿੱਲੀ— ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਅੱਜ ਦਿੱਲੀ ਦੀ ਇਕ ਅਦਾਲਤ 'ਚ ਲਸ਼ਕਰ-ਏ-ਤੋਇਬਾ ਦੇ ਸ਼ੱਕੀ ਮੈਂਬਰ ਸ਼ੇਖ ਅਬਦੁਲ ਨਈਮ ਅਤੇ 9 ਹੋਰਨਾਂ ਖਿਲਾਫ ਪਾਕਿਸਤਾਨ ਸਥਿਤ ਆਕਿਆਂ ਦੇ ਨਿਰਦੇਸ਼ਾਂ 'ਤੇ ਭਾਰਤ 'ਚ ਇਸ ਅੱਤਵਾਦੀ ਸੰਗਠਨ ਦੀਆਂ ਗਤੀਵਿਧੀਆਂ ਨੂੰ ਮੁੜ ਸ਼ੁਰੂ ਕਰਨ ਦੀ ਤਿਆਰੀ ਕਰਨ ਦੇ ਮਾਮਲੇ 'ਚ ਦੋਸ਼-ਪੱਤਰ ਦਾਇਰ ਕੀਤਾ। ਐੱਨ.ਆਈ.ਏ. ਨੇ ਜ਼ਿਲਾ ਜੱਜ ਪੂਨਮ ਏ. ਬਾਂਬਾ ਦੀ ਅਦਾਲਤ 'ਚ ਅੰਤਿਮ ਰਿਪੋਰਟ ਦਾਇਰ ਕਰ ਕੇ 10 ਲੋਕਾਂ ਨੂੰ ਦੋਸ਼ੀ ਬਣਾਇਆ, ਜਿਨ੍ਹਾਂ 'ਚੋਂ 5 ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਬਾਕੀ 5 ਫਰਾਰ ਹਨ। ਦੋਸ਼-ਪੱਤਰ 'ਚ ਉਨ੍ਹਾਂ 2 ਵਿਅਕਤੀਆਂ ਦਾ ਨਾਂ ਵੀ ਸ਼ਾਮਲ ਹੈ, ਜੋ ਸਰਕਾਰੀ ਗਵਾਹ ਬਣ ਗਏ ਹਨ।
8 ਸਾਲਾਂ ਬਾਅਦ ਵੀ ਜਾਂਚ ਅੱਧ ਵਿਚਕਾਰ ਲਟਕੀ, ਵੈਰੀਫਿਕੇਸ਼ਨ ਵੀ ਨਹੀਂ ਹੋਈ ਮੁਕੰਮਲ
NEXT STORY