ਟਾਂਡਾ ਉੜਮੁੜ, (ਪੰਡਿਤ, ਮੋਮੀ)- ਜ਼ਿਲਾ ਪੁਲਸ ਦੀ ਸਪੈਸ਼ਲ ਬ੍ਰਾਂਚ ਦੀ ਟੀਮ ਨੇ ਲੜਾਈ-ਝਗੜੇ ਦੇ ਦੋਸ਼ 'ਚ ਨਾਮਜ਼ਦ ਭਗੌੜਾ ਕਰਾਰ ਦਿੱਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਵਿਪਨ ਕੁਮਾਰ, ਹੈੱਡ ਕਾਂਸਟੇਬਲ ਜਸਪਾਲ ਸਿੰਘ, ਬਲਵਿੰਦਰ ਸਿੰਘ, ਸਵਿੰਦਰ ਕੁਮਾਰ ਅਤੇ ਕੁਲਦੀਪ ਸਿੰਘ ਦੀ ਟੀਮ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਭਗੌੜੇ ਦੀ ਪਛਾਣ ਰਾਜ ਕੁਮਾਰ ਉਰਫ ਰਾਜਨ ਪੁੱਤਰ ਰਾਮ ਲੁਭਾਇਆ ਨਿਵਾਸੀ ਵਾਰਡ 3 ਉੜਮੁੜ ਦੇ ਰੂਪ 'ਚ ਹੋਈ ਹੈ।
ਉਕਤ ਦੋਸ਼ੀ ਖਿਲਾਫ਼ ਸਾਲ 2014 ਵਿਚ ਥਾਣਾ ਟਾਂਡਾ 'ਚ ਮਾਮਲਾ ਦਰਜ ਹੋਇਆ ਸੀ ਅਤੇ ਉਸਨੂੰ ਮਾਣਯੋਗ ਜੱਜ ਮਹਿਕ ਸੱਭਰਵਾਲ ਦੀ ਅਦਾਲਤ ਨੇ 2017 ਵਿਚ ਭਗੌੜਾ ਕਰਾਰ ਦਿੱਤਾ ਸੀ।
ਸ਼ੁੱਕਰਵਾਰ ਸੀਜ਼ਨ ਦਾ ਸਭ ਤੋਂ ਗਰਮ ਦਿਨ 9 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀ ਗਰਮ ਲੂ
NEXT STORY