ਲਾਸ ਏਂਜਲਿਸ— ਸਾਬਕਾ ਓਲੰਪੀਅਨ ਐਰੀਆਨਾ ਕੁਕੋਰਸ ਸਮਿਥ ਨੇ ਅਮਰੀਕੀ ਤੈਰਾਕੀ ਸੰਘ ਦੇ ਖਿਲਾਫ ਮੁਕੱਦਮਾ ਠੋਕਦੇ ਹੋਏ ਦੋਸ਼ ਲਗਾਇਆ ਹੈ ਕਿ ਅਦਾਰੇ ਨੂੰ ਪਤਾ ਸੀ ਕਿ ਉਸ ਦੇ ਕੋਚ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਹੈ ਪਰ ਉਸ ਨੇ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ।
ਕੁਕੋਰਸ ਸਮਿਥ ਨੇ ਦੋਸ਼ ਲਗਾਇਆ ਹੈ ਕਿ ਉਸ ਦੇ ਕੋਚ ਸੀਨ ਹਚਿਸਨ ਨੇ 16 ਸਾਲਾਂ ਦੀ ਉਮਰ 'ਚ ਉਸ ਨੂੰ ਕਿਸ ਕੀਤਾ ਅਤੇ 17 ਸਾਲਾਂ ਦੀ ਉਮਰ 'ਚ ਉਸ ਦੇ ਨਾਲ ਸਰੀਰਕ ਸਬੰਧ ਬਣਾਏ। ਉਸ ਨੇ ਕਿਹਾ, ''ਅਮਰੀਕੀ ਤੈਰਾਕੀ ਅਧਿਕਾਰੀਆਂ ਨੇ ਜਾਣਬੁਝ ਹਚਿਸਨ ਦਾ ਪਿਛਲਾ ਰਿਕਾਰਡ ਚੈਕ ਨਹੀਂ ਕੀਤਾ ਕਿਉਂਕਿ ਪੁਰਾਣੇ ਮਾਲਕਾਂ ਨਾਲ ਸੰਪਰਕ ਕਰਨ 'ਤੇ ਪਤਾ ਲਗ ਜਾਂਦਾ ਕਿ ਨਾਬਾਲਗ ਲੜਕੀਆਂ ਦੇ ਯੌਨ ਸ਼ੋਸ਼ਣ ਦੇ ਪਿਛਲੇ ਵੀ ਮਾਮਲੇ ਰਹੇ ਹਨ।''
ਪਾਕਿਸਤਾਨ 'ਚ ਲੂ ਕਾਰਨ 65 ਮੌਤਾਂ, ਹਸਪਤਾਲਾਂ ਨੇ ਖਬਰਾਂ ਨੂੰ ਕੀਤਾ ਖਾਰਜ
NEXT STORY