ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਜੋਨਲ ਹਸਪਤਾਲ ਮੰਡੀ ਤੋਂ ਲਾਪਤਾ ਹੋਈ 20 ਸਾਲਾ ਗਰਭਵਤੀ ਔਰਤ ਦੀ ਲਾਸ਼ ਹਸਪਤਾਲ ਦੇ ਨਾਲ ਲੱਗਦੇ ਨਾਲੇ 'ਚ ਇਕ ਦਰਖੱਤ ਨਾਲ ਲਟਕਦੀ ਹੋਈ ਮਿਲੀ ਹੈ। ਮ੍ਰਿਤਕਾ ਦੀ ਪਛਾਣ ਲਲਿਤਾ ਕੁਮਾਰੀ ਪਤਨੀ ਸਦਵਿੰਦਰ ਕੁਮਾਰ ਪਿੰਡ ਤ੍ਰਾਮਟ ਸੁੰਦਰਨਗਰ ਦੇ ਰੂਪ 'ਚ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਲਲਿਤਾ ਕੁਮਾਰੀ ਤਿੰਨ ਮਹੀਨੇ ਦੀ ਗਰਭਵਤੀ ਸੀ ਪਰ ਗਰਭ 'ਚ ਪੱਲ ਰਿਹਾ ਬੱਚਾ ਡਾਕਟਰੀ ਜਾਂਚ 'ਚ ਠੀਕ ਨਹੀਂ ਪਾਇਆ ਗਿਆ।
13 ਮਈ ਦੀ ਰਾਤ ਨੂੰ ਟਾਇਲਟ ਗਈ ਲਲਿਤਾ ਵਾਪਸ ਕਮਰੇ 'ਚ ਨਹੀਂ ਵਾਪਸ ਨਹੀਂ ਆਈ। ਹਸਪਤਾਲ 'ਚ ਪਤੀ ਸਮੇਤ ਮੌਜੂਦ ਹੋਰ ਪਰਿਵਾਰਕ ਮੈਬਰਾਂ ਨੇ ਲਲਿਤਾ ਦੀ ਤਲਾਸ਼ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਚੱਲਿਆ। ਰਾਤੀ ਕਰੀਬ 12.40 ਮਿੰਟ 'ਤੇ ਪੁਲਸ ਚੌਕੀ ਮੰਡੀ 'ਚ ਗੁਮਸ਼ੁੱਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਪੁਲਸ ਟੀਮ ਨੇ ਰਾਤ ਨੂੰ ਹੀ ਤਲਾਸ਼ੀ ਅਭਿਆਨ ਸ਼ੁਰੂ ਕਰ ਦਿੱਤਾ। ਬੁੱਧਵਾਰ ਸ਼ਾਮ ਨੂੰ ਲਲਿਤਾ ਦੀਆਂ ਚੱਪਲਾਂ ਹਸਪਤਾਲ ਤੋਂ ਕੁਝ ਹੀ ਦੂਰੀ 'ਤੇ ਮਿਲੀਆਂ ਪਰ ਲਲਿਤਾ ਦਾ ਕੋਈ ਸੁਰਾਗ ਨਹੀਂ ਮਿਲਿਆ। ਮੰਗਲਵਾਰ ਨੂੰ ਪੁਲਸ ਟੀਮ ਨੇ ਹਸਪਤਾਲ ਦੇ ਨਾਲ ਲੱਗਦੇ ਨਾਲੇ ਤੋਂ ਲਲਿਤਾ ਦੀ ਲਾਸ਼ ਨੂੰ ਦਰਖੱਤ ਨਾਲ ਲਟਕਦੇ ਦੇਖਿਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਰਿਪੋਰਟ ਆਉਣ ਦੇ ਬਾਅਦ ਹੀ ਕਾਰਨਾਂ ਦਾ ਪਤਾ ਚੱਲ ਸਕੇਗਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਚੀਨ ਨੇ ਇਜ਼ਰਾਇਲ-ਫਿਲਸਤੀਨ ਹਿੰਸਾ ਨੂੰ ਲੈ ਕੇ ਸੰਜਮ ਵਰਤਣ ਦੀ ਕੀਤੀ ਅਪੀਲ
NEXT STORY