ਫਰੀਦਕੋਟ (ਜਗਤਾਰ) : ਪੰਜਾਬ ਦੀਆਂ ਹਾਈ ਸਕਿਓਰਿਟੀ ਜੇਲਾਂ 'ਚੋਂ ਇਕ ਮਾਡਰਨ ਜੇਲ, ਫਰੀਦਕੋਟ 'ਚ ਬੀਤੀ ਰਾਤ ਪੰਜਾਬ ਪੁਲਸ ਵਲੋਂ ਕਾਰਵਾਈ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ ਗਈ, ਜਿਸ ਦੀ ਅਗਵਾਈ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਕੀਤੀ। ਪੂਰੀ ਰਾਤ ਕਰੀਬ 150 ਪੁਲਸ ਕਰਮੀਆਂ ਨੇ ਜੇਲ ਦਾ ਚੱਪਾ-ਚੱਪਾ ਖੰਗਾਲ ਛੱਡਿਆ। ਇਸ ਤਲਾਸ਼ੀ ਦੌਰਾਨ ਪੁਲਸ ਹੱਥ 4 ਮੋਬਾਇਲ ਫੋਨ ਅਤੇ 2 ਚਾਰਜਰ ਲੱਗੇ। ਜੇਲ ਦੇ ਅੰਦਰ ਹੀ ਥਾਂ-ਥਾਂ 'ਤੇ ਫੋਨ ਲੁਕਾਏ ਗਏ ਸਨ। ਜ਼ਿਕਰਯੋਗ ਹੈ ਕਿ ਮਾਡਰਨ ਜੇਲ 'ਚ ਪੰਜਾਬ ਦੇ ਖਤਰਨਾਕ ਗੈਂਗਸਟਰ ਵੀ ਬੰਦ ਹਨ, ਜਿਸ ਕਾਰਨ ਰੋਜ਼ਾਨਾ ਇਹ ਜੇਲ ਸੁਰਖੀਆਂ 'ਚ ਰਹਿੰਦੀ ਹੈ।
ਜਸਵਿੰਦਰ ਸਿੰਘ ਦੇ ਪਰਿਵਾਰ ਨਾਲ ਪ੍ਰੋ. ਵਲਟੋਹਾ ਨੇ ਕੀਤਾ ਦੁੱਖ ਸਾਂਝਾ
NEXT STORY