ਨਵੀਂ ਦਿੱਲੀ (ਬਿਊਰੋ)— ਮਰੀਯੱਮਾ ਕੋਸ਼ੀ ਦੇ ਅਸਤੀਫਾ ਦੇਣ ਦੇ ਬਾਅਦ ਹਾਕੀ ਇੰਡੀਆ ਨੇ ਰਾਜਿੰਦਰ ਸਿੰਘ ਨੂੰ ਅਗਲੇ ਦੋ ਸਾਲ ਦੇ ਲਈ ਆਪਣਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਹਾਕੀ ਇੰਡੀਆ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਹ ਐਲਾਨ ਕੀਤਾ ਹੈ।
ਡਾ. ਨਰਿੰਦਰ ਧਰੁਵ ਬੱਤਰਾ ਦੇ ਕੌਮਾਂਤਰੀ ਹਾਕੀ ਮਹਾਸੰਘ ਦਾ ਪ੍ਰਧਾਨ ਬਣਨ ਅਤੇ ਹਾਕੀ ਇੰਡੀਆ ਦਾ ਪ੍ਰਧਾਨ ਅਹੁਦੇ ਛੱਡਣ ਦੇ ਬਾਅਦ ਮਰੀਯੱਮਾ ਕੋਸ਼ੀ ਨੂੰ ਨਵੰਬਰ 2016 'ਚ ਹਾਕੀ ਇੰਡੀਆ ਦਾ ਪ੍ਰਧਾਨ ਬਣਾਇਆ ਗਿਆ ਸੀ। ਮਰੀਯੱਮਾ ਕੋਸ਼ੀ ਨੇ ਹੁਣ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਜਿਸ ਦੇ ਬਾਅਦ ਹਾਕੀ ਇੰਡੀਆ ਨੇ ਰਾਜਿੰਦਰ ਸਿੰਘ ਨੂੰ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਰਾਜਿੰਦਰ ਸੀਨੀਅਰ ਉਪ ਪ੍ਰਧਾਨ ਸਨ ਅਤੇ ਹੁਣ ਉਨ੍ਹਾਂ ਨੇ ਪ੍ਰਧਾਨ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਰਾਜਿੰਦਰ ਇਸ ਤੋਂ ਪਹਿਲਾਂ ਹਾਕੀ ਇੰਡੀਆ ਦੇ ਖਜ਼ਾਨਚੀ ਵੀ ਰਹਿ ਚੁੱਕੇ ਹਨ ਅਤੇ ਉਹ ਮੌਜੂਦਾ ਸਮੇਂ 'ਚ ਹਾਕੀ ਜੰਮੂ-ਕਸ਼ਮੀਰ ਦੇ ਖਜ਼ਾਨਚੀ ਵੀ ਹਨ।
ਫਿਲਮੀ ਸੀਨ ਲਈ ਸਮੋਕਿੰਗ ਤੋਂ ਪ੍ਰੇਸ਼ਾਨ ਹੋਈ ਸਵਰਾ ਭਾਸਕਰ
NEXT STORY