ਕੋਲਕਾਤਾ : ਕੋਲਕਾਤਾ ਨਾਈਟ ਰਾਈਡਰਜ਼ ਦੇ ਕਪਤਾਨ ਦਿਨੇਸ਼ ਕਾਰਤਿਕ ਦੇ ਦੂਜੇ ਕੁਆਲੀਫਾਇਰ 'ਚ ਸ਼ੁੱਕਰਵਾਰ ਸਨਰਾਈਜ਼ਰਜ਼ ਹੈਦਰਾਬਾਦ ਤੋਂ ਮਿਲੀ ਹਾਰ ਦੇ ਲਈ ਨਿਤਿਸ਼ ਰਾਣਾ ਦੇ ਰਨ-ਆਊਟ ਨੂੰ ਦੋਸ਼ੀ ਠਹਿਰਾਇਆ ਹੈ। ਜਿੱਤ ਦੇ ਲਈ 175 ਦੌੜਾਂ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਸ਼ੁਰੂਆਤ ਕਾਫੀ ਤੇਜ਼ ਰਹੀ। ਸੁਨੀਲ ਨਾਰਾਇਣ ਦੇ ਆਊਟ ਹੋਣ ਦੇ ਬਾਅਦ ਕ੍ਰਿਸ ਲਿਨ ਅਤੇ ਰਾਣਾ ਟੀਮ ਨੂੰ 87 ਦੌੜਾਂ ਤੱਕ ਲੈ ਗਏ ਪਰ ਨੌਵੇਂ ਓਵਰ 'ਚ ਰਾਸ਼ਿਦ ਖਾਨ ਦੇ ਸਟੀਕ ਥ੍ਰੋਅ 'ਤੇ ਰਾਣਾ ਆਊਟ ਹੋ ਗਏ। ਕਾਰਤਿਕ ਨੇ ਕਿਹਾ, ਰਾਣਾ ਦੇ ਵਿਕਟ ਕਾਰਨ ਮੈਚ ਦਾ ਪਾਸਾ ਪਲਟ ਗਿਆ। ਉਹ ਟਿਕ ਜਾਂਦਾ ਤਾਂ ਅਸੀਂ ਜਿੱਤ ਸਕਦੇ ਸੀ। ਉਹ ਬੇਵਕੂਫੀ ਭਰਿਆ ਰਨ-ਆਊਟ ਸੀ ਅਤੇ ਕਾਫੀ ਨਿਰਣਾਇਕ ਸਮੇਂ 'ਤੇ ਹੋਇਆ। ਉਨ੍ਹਾਂ ਕਿਹਾ, ਰਾਬਿਨ ਉਥੱਪਾ ਖਰਾਬ ਸ਼ਾਟ ਖੇਡਕੇ ਆਊਟ ਹੋਏ।
ਕਾਰਤਿਕ ਨੇ ਸਨਰਾਈਜ਼ਰਜ਼ ਦੇ ਲਈ 3 ਵਿਕਟਾਂ ਹਾਸਲ ਕਰਨ ਵਾਲੇ ਰਾਸ਼ਿਦ ਖਾਨ ਦੀ ਤਾਰੀਫ ਕਰਦੇ ਹੋਏ ਕਿਹਾ, ਅੱਜ ਉਸਦਾ ਦਿਨ ਸੀ। ਉਸਨੇ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ੀ, ਅਤੇ ਫੀਲਡਿੰਗ ਕੀਤੀ। ਸਭ ਕੁਝ ਉਸਦੇ ਪੱਖ 'ਚ ਜਾ ਰਿਹਾ ਸੀ ਅਤੇ ਉਸ ਨੂੰ ਇਸ ਪ੍ਰਦਰਸ਼ਨ ਦਾ ਸਿਹਰਾ ਦੇਣਾ ਚਾਹੀਦਾ। ਉਨ੍ਹਾਂ ਕਿਹਾ, ਸਨਰਾਈਜ਼ਰਜ਼ ਦੀ ਤਾਰੀਫ ਕਰਨੀ ਹੋਵੇਗੀ ਜੋ ਲਗਾਤਾਰ ਚਾਰ ਮੈਚ ਹਾਰਨ ਦੇ ਬਾਅਦ ਇਸ ਤਰ੍ਹਾਂ ਨਾਲ ਖੇਡੇ। ਕਈ ਵਾਰ ਵਿਰੋਧੀ ਟੀਮ ਜਦੋਂ ਚੰਗਾ ਖੇਡਦੀ ਹੈ ਤਾਂ ਉਸਨੂੰ ਵੀ ਇਸਦਾ ਸਿਹਰਾ ਦੇਣਾ ਚਾਹੀਦਾ ਹੈ।
ਅਕਾਲੀ ਭਾਜਪਾ ਦੀਆਂ ਕੋਝੀਆਂ ਚਾਲਾਂ ਤੋਂ ਲੋਕ ਬਾਖੂਬੀ ਵਾਕਬ ਹਨ : ਪੀ.ਏ ਗੁਰਸਾਹਿਬ
NEXT STORY