ਨਵੀਂ ਦਿੱਲੀ— ਅਫਗਾਨਿਸਤਾਨ ਸਪਿਨਰ ਰਾਸ਼ਿਦ ਖਾਨ ਦਾ ਜਲਵਾ ਇੰਡੀਅਨ ਪ੍ਰੀਮੀਅਰ ਲੀਗ 'ਚ ਬਰਕਰਾਰ ਹੈ। ਉਨ੍ਹਾਂ ਨੇ ਜਿਸ ਅੰਦਾਜ਼ 'ਚ ਕੋਲਕਾਤਾ ਦੇ ਖਿਲਾਫ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਕੀਤੀ ਉਸਨੂੰ ਦੇਖ ਕੇ ਸਚਿਨ ਤੇਂਦੁਲਕਰ ਹੀ ਨਹੀਂ ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਵੀ ਉਨ੍ਹਾਂ ਦੀ ਤਾਰੀਫ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ। ਅਫਗਾਨੀ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਰਾਸ਼ਿਦ 'ਤੇ ਗਰਵ ਹੈ ਅਤੇ ਭਾਰਤ ਨੇ ਜੋ ਸਾਡੇ ਪਲੇਅਰਸ ਦੇ ਲਈ ਕੀਤਾ ਉਸਦੇ ਲਈ ਅਸੀਂ ਉਨ੍ਹਾਂ ਦੇ ਧੰਨਵਾਦੀ ਹੈ। ਉਨ੍ਹਾਂ ਆਪਣੇ ਟਵਿਟਰ 'ਚ ਪੀ.ਐੈੱਮ. ਨਰਿੰਦਰ ਮੋਦੀ ਨੂੰ ਵੀ ਟੈਗ ਕੀਤਾ।
- ਪੀ.ਐੱਮ. ਮੋਦੀ ਨੂੰ ਟੈਗ ਕਰ ਲਿਖਿਆ
ਉਨ੍ਹਾਂ ਨੇ ਲਿਖਿਆ— ਅਫਗਾਨਿਸਤਾਨ ਨੂੰ ਆਪਣੇ ਹੀਰੋ ਰਾਸ਼ਿਦ ਖਾਨ 'ਤੇ ਗਰਵ ਹੈ। ਮੈਂ ਭਾਰਤੀ ਦੋਸਤਾਂ ਦਾ ਅਫਗਾਨੀ ਖਿਡਾਰੀਆਂ ਨੂੰ ਆਪਣੇ ਖੇਡ ਦਾ ਜੌਹਰ ਦਿਖਾਉਣ ਦੇ ਲਈ ਇੰਨਾ ਵੱਡਾ ਪਲੇਟਫਾਰਮ ਦੇਣ 'ਤੇ ਦਿਲੋਂ ਧੰਨਵਾਦੀ ਹਾਂ। ਰਾਸ਼ਿਦ ਨੇ ਸਾਬਤ ਕੀਤਾ ਕਿ ਅਫਗਾਨਿਸਤਾਨ ਦੇ ਕੋਲ ਕੀ ਬੈਸਟ ਹੈ। ਉਹ ਕ੍ਰਿਕਟ ਵਰਲਡ ਦੇ ਲਈ ਇਕ ਸੰਪਤੀ ਬਣੇ ਹੋਏ ਹਨ। ਅਸੀਂ ਉਨ੍ਹਾਂ ਨੂੰ (ਰਾਸ਼ਿਦ ਖਾਨ ਨੂੰ) ਜਾਣ ( ਕਿਸੇ ਹੋਰ ਦੇਸ਼ ਲਈ ਖੇਡਣ ਨਹੀਂ ਦੇਵਾਂਗੇ) ਨਹੀਂ ਦੇਵਾਂਗੇ। ਦੱਸ ਦਈਏ ਕਿ ਅਫਗਾਨਿਸਤਾਨ ਕ੍ਰਿਕਟਰਸ ਅਧਿਕਾਰਕ ਕ੍ਰਿਕਟ ਭਾਰਤ 'ਚ ਹੀ ਖੇਡਦੇ ਹਨ। ਨੋਇਡਾ ਅਤੇ ਦੇਹਰਾਦੂਨ ਉਨ੍ਹਾਂ ਦਾ ਹੋਮ ਗਰਾਊਂਡ ਹੈ।
- ਰਾਸ਼ਿਦ ਖਾਨ ਦਾ ਸ਼ਾਨਦਾਰ ਪ੍ਰਦਰਸ਼ਨ
ਜ਼ਿਕਰਯੋਗ ਹੈ ਕਿ ਰਾਸ਼ਿਦ ਖਾਨ ( 10 ਗੇਂਦਾਂ 'ਚ ਅਜੇਤੂ 34 ਦੌੜਾਂ, 3 ਵਿਕਟ, 1 ਰਨ ਆਊਟ) ਨੇ ਸ਼ੁੱਕਰਵਾਰ ਨੂੰ ਆਪਣੇ ਬਿਹਤਰੀਨ ਹਰਫਨਮੌਲਾ ਖੇਡ ਦੀ ਬਦੌਲਤ ਸਨਰਾਇਜਰਜ਼ ਹੈਦਰਾਬਾਦ ਨੂੰ ਫਾਈਨਲ 'ਚ ਪਹੁੰਚਾ ਦਿੱਤਾ। ਰਾਸ਼ਿਦ ਦੀ ਆਤਸ਼ੀ ਪਾਰੀ ਉਦੋਂ ਆਈ ਸੀ ਜਦੋਂ ਹੈਦਰਾਬਾਦ ਦਾ 150 ਦੇ ਪਾਰ ਜਾਣਾ ਵੀ ਮੁਸ਼ਕਲ ਲਗ ਰਿਹਾ ਸੀ। ਉਨ੍ਹਾਂ ਨੇ ਆਪਣੀ ਪਾਰੀ 'ਚ 4 ਛੱਕੇ ਅਤੇ 2 ਚੌਕੇ ਮਾਰੇ। ਉਥੇ ਗੇਂਦਬਾਜ਼ੀ 'ਚ ਆਪਣੇ ਕੋਰਟ ਦੇ ਚਾਰ ਓਵਰਾਂ 'ਚ ਰਾਸ਼ਿਦ ਨੇ ਸਿਰਫ 19 ਦੌੜਾਂ ਬਣਾ ਕੇ 3 ਵਿਕਟ ਝਟਕਾ ਕੇ ਕੋਲਕਾਤਾ ਦੀ ਕਮਰ ਤੋੜ ਦਿੱਤੀ।
ਪਰਪਲ ਕੈਪ ਦੀ ਦੌੜ 'ਚ ਦੂਸਰੇ ਨੰਬਰ 'ਤੇ ਰਾਸ਼ਿਦ
ਰਾਸ਼ਿਦ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਮੈਨ ਆਫ ਦਾ ਮੈਚ ਚੁਣਿਆ ਗਿਆ। ਫਿਲਹਾਲ ਉਹ 16 ਮੈਚਾਂ 'ਚ 21 ਵਿਕਟ ਲੈ ਚੁੱਕੇ ਹਨ। ਸਭ ਤੋਂ ਅਧਿਕ ਵਿਕਟ ਲੈਣ ਵਾਲੇ ਗੇਂਦਬਾਜ਼ਾਂ 'ਚ ਉਹ ਕਿੰਗਜ਼ ਇਲੈਵਨ ਪੰਜਾਬ ਦੇ ਐਂਡਿਓ ਟਾਏ (24) ਦੇ ਬਾਅਦ ਦੂਸਰੇ ਨੰਬਰ 'ਤੇ ਹਨ। ਫਾਈਨਲ 'ਚ ਹੈਦਰਾਬਾਦ ਦਾ ਸਾਹਮਣਾ ਐਤਵਾਰ ਨੂੰ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਜਿਸ ਨੇ ਪਹਿਲਾਂ ਕੁਆਲੀਫਾਇਰ 'ਚ ਸਨਰਾਇਜਰਜ਼ ਹੈਦਰਾਬਾਦ ਨੂੰ ਮਾਤ ਦਿੱਤੀ ਸੀ।
ਮਾਇਆਵਤੀ ਨੂੰ ਪੀ. ਐੱਮ. ਅਹੁਦੇ ਦੇ ਦਾਅਵੇਦਾਰ ਦੇ ਰੂਪ 'ਚ ਪੇਸ਼ ਕਰੇਗੀ ਬਸਪਾ
NEXT STORY