ਨਵੀਂ ਦਿੱਲੀ— ਵਿਆਹ ਦੋ ਲੋਕਾਂ ਦੇ ਵਿਚ ਨਹੀਂ ਸਗੋਂ ਦੋ ਪਰਿਵਾਰਾਂ 'ਚ ਹੁੰਦਾ ਹੈ। ਇਸ ਇਕ ਰਿਸ਼ਤੇ ਨਾਲ ਕਿੰਨੇ ਹੀ ਲੋਕ ਜੁੜੇ ਹੁੰਦੇ ਹਨ। ਅਕਸਰ ਤੁਸੀਂ ਲੋਕਾਂ ਨੂੰ ਕਹਿੰਦੇ ਸੁਣਿਆ ਹੋਵੇਗਾ ਕਿ ਰਿਸ਼ਤੇ ਬਹੁਤ ਹੀ ਨਾਜ਼ੁਕ ਹੁੰਦੇ ਹਨ ਜੇ ਇਕ ਵਾਰ ਟੁੱਟ ਜਾਵੇ ਤਾਂ ਫਿਰ ਜੋੜਣਾ ਬਹੁਤ ਮੁਸ਼ਕਿਲ ਹੁੰਦਾ ਹੈ। ਖਾਸ ਕਰਕੇ ਨਨਾਣ-ਭਰਜਾਈ ਅਤੇ ਭਰਜਾਈ-ਦਿਓਰ ਦਾ ਰਿਸ਼ਤਾ। ਇਨ੍ਹਾਂ 'ਚ ਖਟਾਸ ਆ ਜਾਵੇ ਤਾਂ ਇਸ ਨੂੰ ਸੁਧਾਰਣਾ ਮੁਸ਼ਕਿਲ ਹੋ ਜਾਂਦਾ ਹੈ। ਜੇ ਤੁਹਾਡਾ ਵੀ ਨਵਾਂ-ਨਵਾਂ ਵਿਆਹ ਹੋਇਆ ਹੈ ਅਤੇ ਨਨਾਣ ਨਾਲ ਨਹੀਂ ਬਣ ਰਹੀ ਤਾਂ ਅੱਜ ਅਸੀਂ ਤੁਹਾਨੂੰ ਕੁਝ ਪਿਆਰੇ ਜਿਹੇ ਟਿਪਸ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਫੋਲੋ ਕਰਕੇ ਤੁਸੀਂ ਆਪਣੀ ਨਨਾਣ ਦੀ ਬੈਸਟ ਭਰਜਾਈ ਬਣ ਸਕਦੀ ਹੋ।
1. ਪਤੀ ਦੇ ਸਾਹਮਣੇ ਨਾ ਕਰੋ ਉਸ ਦੀ ਬੁਰਾਈ
ਕਦੇ ਵੀ ਆਪਣੇ ਪਤੀ ਦੇ ਸਾਹਮਣੇ ਆਪਣੀ ਨਨਾਣ ਦੀ ਬੁਰਾਈ ਨਾ ਕਰੋ ਕਿਉਂਕਿ ਉਹ ਨਾ ਤਾਂ ਆਪਣੀ ਭੈਣ ਦੀ ਬੁਰਾਈ ਸੁਣ ਸਕਦੇ ਹਨ ਅਤੇ ਨਾ ਹੀ ਤਕਲੀਫ ਬਰਦਾਸ਼ਤ ਕਰ ਪਾਉਂਦੇ ਹਨ। ਅਜਿਹੇ 'ਚ ਉਹ ਪ੍ਰੇਸ਼ਾਨ ਰਹਿੰਦਾ ਹੈ। ਇਸ ਨਾਲ ਬਿਹਤਰ ਹੈ ਕਿ ਤੁਸੀਂ ਆਪਣੀ ਸਮੱਸਿਆ ਨੂੰ ਖੁਦ ਹੀ ਸੁਲਝਾ ਲਓ।
2. ਇਕੱਠੇ ਸ਼ਾਪਿੰਗ 'ਤੇ ਜਾਓ
ਜਦੋਂ ਵੀ ਤੁਸੀਂ ਕਿਤੇ ਬਾਹਰ ਜਾਂਦੇ ਹੋ ਤਾਂ ਆਪਣੀ ਨਨਾਣ ਨੂੰ ਨਾਲ ਲੈ ਕੇ ਜਾਓ। ਇਕੱਠੇ ਸ਼ਾਪਿੰਗ ਕਰਨ ਲਈ ਜਾਓ ਨਾਲ ਤੁਸੀਂ ਦੋਵੇਂ ਹੀ ਇਕ-ਦੂਜੇ ਨੂੰ ਬਿਹਤਰ ਤਰੀਕਿਆਂ ਨਾਲ ਸਮਝ ਪਾਓਗੇ। ਇਸ ਦੇ ਨਾਲ ਹੀ ਇੰਨਾ ਸਮਾਂ ਇਕੱਠੇ ਰਹਿਣ ਨਾਲ ਤੁਹਾਡਾ ਇਕ-ਦੂਜੇ ਨਾਲ ਲਗਾਅ ਵੀ ਵਧੇਗਾ।
3. ਚੰਗੇ ਦੋਸਤ ਬਣਨਾ
ਨਨਾਣ-ਭਰਜਾਈ ਦਾ ਰਿਸ਼ਤਾ ਖੱਟਾ ਮਿੱਠਾ ਹੁੰਦਾ ਹੈ। ਦੋਹਾਂ 'ਚ ਲੜ੍ਹਾਈ-ਝਗੜਾ ਹੋਣਾ ਆਮ ਗੱਲ ਹੈ ਪਰ ਇਸ ਨਾਲ ਆਪਣੇ ਰਿਸ਼ਤੇ 'ਚ ਖਟਾਸ ਨਾ ਆਉਣ ਦਿਓ। ਆਪਣੀ ਨਨਾਣ ਦੀ ਚੰਗੀ ਦੋਸਤ ਬਣੋ। ਜਿਵੇਂ ਤੁਸੀਂ ਆਪਣੀ ਦੋਸਤ ਦੇ ਨਾਲ ਰਹਿੰਦੀ ਹੋ ਉਂਝ ਹੀ ਉਨ੍ਹਾਂ ਦੇ ਨਾਲ ਰਹੋ।
4. ਇਕੱਠੇ ਕਰੋ ਘਰ ਦੇ ਕੰੰਮ
ਜਦੋਂ ਵੀ ਤੁਸੀਂ ਘਰ ਜਾਂ ਰਸੋਈ 'ਚ ਕੋਈ ਕੰਮ ਕਰ ਰਹੀ ਹੋ ਤਾਂ ਆਪਣੀ ਨਨਾਣ ਨੂੰ ਵੀ ਨਾਲ ਹੀ ਰੱਖੋ। ਕੰਮ ਕਰਦੇ-ਕਰਦੇ ਆਪਸ 'ਚ ਗੱਲ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਕੰਮ ਕਰਦੇ ਸਮੇਂ ਲੜ੍ਹਾਈ ਨਾ ਕਰੋ।
5. ਕਦੇ ਨਾ ਕਰੋ ਚੁਗਲੀ
ਕਦੇ ਵੀ ਆਪਣੇ ਪਰਿਵਾਰ ਦੇ ਸਾਹਮਣੇ ਨਨਾਣ ਦੀ ਚੁਗਲੀ ਨਾ ਕਰੋ ਉਹ ਤੁਹਾਡੀ ਕਿੰਨੀ ਵੀ ਚੁਗਲੀ ਕਿਉਂ ਨਾ ਕਰੇ ਕਿਉਂਕਿ ਇਕ ਗੱਲ ਸਾਰੇ ਰਿਸ਼ਤੇਦਾਰਾਂ 'ਚ ਫੈਲ ਜਾਵੇ ਤਾਂ ਤੁਹਾਡੀ ਇਮੇਜ਼ ਖਰਾਬ ਹੋਵੇਗੀ।
ਯੂਨੀਟੈਕ ਦੀਆਂ ਜਾਇਦਾਦਾਂ ਦੀ ਨਿਲਾਮੀ ਲਈ ਸੁਪਰੀਮ ਕੋਰਟ ਨੇ ਬਣਾਈ ਕਮੇਟੀ
NEXT STORY