ਜਲੰਧਰ (ਬਿਊਰੋ)— ਬੀਤੇ ਦਿਨ ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡਿਨਹੋ ਦੇ ਬਾਰੇ 'ਚ ਖ਼ਬਰਾਂ ਆਈਆਂ ਸਨ ਕਿ ਉਹ ਛੇਤੀ ਹੀ ਦੋ ਔਰਤਾਂ ਨਾਲ ਇਕ ਹੀ ਸਮੇਂ ਵਿਆਹ ਕਰਨ ਜਾ ਰਹੇ ਹਨ। ਪਰ ਹੁਣ ਰੋਨਾਲਡਿਨਹੋ ਨੇ ਅੱਗੇ ਆ ਕੇ ਇਨ੍ਹਾਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਤਾ ਨਹੀਂ ਕਿੱਥੋਂ ਇਹ ਅਫਵਾਹ ਆਈ ਹੈ ਕਿ ਮੈਂ ਆਪਣੀਆਂ ਦੋ ਗਰਲਫ੍ਰੈਂਡਾਂ ਨਾਲ ਵਿਆਹ ਕਰਨ ਜਾ ਰਿਹਾ ਹਾਂ। ਪਰ ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਪ੍ਰਿਸਕਿਲਾ ਅਤੇ ਬੀਟ੍ਰਿਜ਼ ਸਿਰਫ ਮੇਰੀਆਂ ਮਹਿਲਾ ਦੋਸਤ ਹਨ।
ਬ੍ਰਾਜ਼ੀਲ ਦੀ ਮਸ਼ਹੂਰ ਮੈਗਜ਼ੀਨ ਨੇ ਖੁਲ੍ਹਾਸਾ ਕੀਤਾ ਸੀ ਕਿ ਰੋਨਾਲਡਿਨਹੋ ਪਿਛਲੇ ਸਾਲ ਦਸੰਬਰ ਤੋਂ ਹੀ ਇਨ੍ਹਾਂ ਔਰਤਾਂ ਦੇ ਨਾਲ ਰੀਓ ਡੀ ਜੇਨੇਰੀਓ ਸਥਿਤ ਆਪਣੀ ਹਵੇਲੀ 'ਚ ਰਹਿ ਰਹੇ ਹਨ।
38 ਸਾਲਾਂ ਦੇ ਰੋਨਾਲਡਿਨਹੋ 2016 'ਚ ਪਹਿਲੀ ਵਾਰ ਬੀਟ੍ਰਿਜ਼ ਨੂੰ ਮਿਲੇ ਸਨ। ਬੀਟ੍ਰਿਜ਼ ਨੂੰ ਮਿਲਣ ਦੇ ਦੌਰਾਨ ਹਾਲਾਂਕਿ ਉਹ ਪਹਿਲਾਂ ਹੀ ਪ੍ਰਿਸਕਿਲਾ ਨੂੰ ਵੀ ਡੇਟ ਕਰ ਰਹੇ ਸਨ। ਰੋਨਾਲਡਿਨਹੋ ਅਜੇ ਵੀ ਆਪਣੀਆਂ ਇਨ੍ਹਾਂ ਮਹਿਲਾ ਦੋਸਤਾਂ ਨੂੰ 1,500 ਪੌਂਡ (1.36 ਲੱਖ ਰੁਪਏ) ਮਹੀਨੇ ਖਰਚ ਦੇ ਲਈ ਦਿੰਦੇ ਹਨ।
ਫਰੈਂਚ ਡਾਕਟਰ ਦੀ ਚਿਤਾਵਨੀ, ਔਰਤਾਂ ਨਾ ਖਾਣ ਕੋੜਾ ਕੱਦੂ
NEXT STORY