ਨਵੀਂ ਦਿੱਲੀ — ਕੌਮਾਂਤਰੀ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਕਾਰਨ ਅੱਜ ਭਾਰਤੀ ਬਾਜ਼ਾਰ ਵਾਧੇ ਨਾਲ ਬੰਦ ਹੋਏ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 35.11 ਅੰਕ ਯਾਨੀ 0.10 ਫੀਸਦੀ ਵਧ ਕੇ 34,651.24 'ਤੇ ਅਤੇ ਨਿਫਟੀ 20 ਅੰਕ ਯਾਨੀ 0.19 ਫੀਸਦੀ ਵਧ ਕੇ 10,536.70 'ਤੇ ਬੰਦ ਹੋਇਆ।
ਮਿਡ ਸਮਾਲ ਕੈਪ ਸ਼ੇਅਰਾਂ ਵਿਚ ਵਾਧਾ
ਮਿਡਕੈਪ ਅਤੇ ਸਮਾਲ ਕੈਪ ਸ਼ੇਅਰਾਂ ਵਿਚ ਵੀ ਵਾਧਾ ਦਰਜ ਕੀਤਾ ਗਿਆ। ਬੀ.ਐੱਸ.ਈ. ਦੇ ਮਿਡਕੈਪ ਇੰਡੈਕਸ 'ਚ 0.65 ਫੀਸਦੀ ਅਤੇ ਸਮਾਲਕੈਪ ਇੰਡੈਕਸ 'ਚ 0.70 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦਾ ਮਿਡਕੈਪ 100 ਇੰਡੈਕਸ 0.27 ਫੀਸਦੀ ਤੱਕ ਵਧ ਕੇ ਬੰਦ ਹੋਇਆ ਹੈ।
ਬੈਂਕ ਨਿਫਟੀ ਵਿਚ ਵਾਧਾ
ਬੈਂਕਿੰਗ, ਫਾਰਮਾ, ਆਟੋ,ਆਈ.ਟੀ. ਅਤੇ ਮੈਟਲ ਸ਼ੇਅਰਾਂ ਵਿਚ ਅੱਜ ਵਾਧਾ ਦੇਖਣ ਨੂੰ ਮਿਲਿਆ। ਬੈਂਕ ਨਿਫਟੀ ਇੰਡੈਕਸ 0.16 ਫੀਸਦੀ, ਆਈ.ਟੀ. ਸ਼ੇਅਰ 0.06, ਮੈਟਲ ਸ਼ੇਅਰ 1.78 ਫੀਸਦੀ, ਫਾਰਮਾ ਸ਼ੇਅਰ 'ਚ 1.83 ਫੀਸਦੀ ਅਤੇ ਆਟੋ ਸ਼ੇਅਰ 'ਚ 1.77 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਟਾਪ ਗੇਨਰਜ਼
ਡਾ. ਰੈੱਡੀਜ਼ ਲੈਬ, ਟਾਟਾ ਮੋਟਰਜ਼, ਐੱਸ.ਬੀ.ਆਈ. ਬਜਾਜ ਆਟੋ, ਕੋਲ ਇੰਡੀਆ, ਆਈਡੀਆ
ਟਾਪ ਲੂਜ਼ਰਜ਼
ਅਲਟ੍ਰਾ ਟੈਕ ਸੀਮਿੰਟ, ਭਾਰਤੀ ਇੰਫ੍ਰਾਟੈੱਲ, ਆਈ.ਟੀ.ਸੀ., ਅਡਾਨੀ ਪੋਰਟਸ, ਏਸ਼ੀਅਨ ਪੇਂਟਸ, ਟੀ.ਸੀ.ਐੱਸ., ਐਕਸਿਸ ਬੈਂਕ
Pics : ਪੂਲ ਕੰਢੇ ਬਿਕਨੀ ਪਹਿਨੀ ਹੌਟ ਫਿੱਗਰ ਫਲਾਂਟ ਕਰਦੀ ਦਿਖੀ ਬ੍ਰਿਟਿਸ਼ ਗਾਇਕਾ
NEXT STORY