ਨਵੀਂ ਦਿੱਲੀ (ਬਿਊਰੋ)— ਧਰੁਵ ਸ਼ੇਰੋਨ ਨੇ ਬੁੱਧਵਾਰ ਨੂੰ ਇੱਥੇ ਪਹਿਲੇ ਦੌਰ 'ਚ ਤਿੰਨ ਅੰਡਰ 69 ਦੇ ਸਕੋਰ ਦੇ ਨਾਲ ਬੀ.ਐੱਸ.ਐੱਫ. ਗੋਲਫ ਕਲੱਬ 'ਚ ਖੇਡੇ ਜਾ ਰਹੇ ਪੀ.ਜੀ.ਟੀ.ਆਈ. ਫੀਡਰ ਟੂਰ ਦੇ ਪਹਿਲੇ ਟੂਰਨਾਮੈਂਟ 'ਚ ਬੜ੍ਹਤ ਬਣਾ ਲਈ ਹੈ।
ਪੁਣੇ ਦੇ 23 ਸਾਲਾਂ ਦੇ ਸ਼ੇਰੋਨ ਨੇ ਪਹਿਲੇ 9 ਹੋਲ 'ਚ ਦੋ ਡਬਲ ਬੋਗੀ ਦੇ ਬਾਅਦ ਮਜ਼ਬੂਤ ਵਾਪਸੀ ਕੀਤੀ। ਉਨ੍ਹਾਂ ਨੇ ਪਹਿਲੇ 9 ਹੋਲ ਦੇ ਬਾਅਦ ਇਕ ਓਵਰ ਦਾ ਸਕੋਰ ਬਣਾਇਆ ਸੀ ਪਰ ਅੰਤਿਮ 9 ਹੋਲ 'ਚ ਪੰਜ ਬਰਡੀ ਅਤੇ ਇਕ ਬੋਗੀ ਕੀਤੀ। ਦਿੱਲੀ ਦੇ ਗੋਲਫਰ ਆਦਿਤਿਆ ਰਾਜ ਕੁਮਾਰ ਚੌਹਾਨ ਅਤੇ ਵਿਕਰਮ ਰਾਣਾ ਦੋ ਅੰਡਰ 70 ਦੇ ਬਰਾਬਰੀ ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ ਦੂਜੇ ਸਥਾਨ 'ਤੇ ਚਲ ਰਹੇ ਹਨ। ਸ਼ੁਭਮ ਨਾਰਾਇਣ, ਰਿਸ਼ੀ ਕੁਮਾਰ, ਵਸੀਮ ਖਾਨ, ਇਲਾਇਆਰਾਜਾ ਸੀ. ਅਤੇ ਮਨੋਜ ਕੁਮਾਰ ਇਕ ਅੰਡਰ 71 ਦੇ ਸਕੋਰ ਨਾਲ ਸੰਯੁਕਤ ਚੌਥੇ ਸਥਾਨ 'ਤੇ ਹਨ।
ਮੁਹਾਸਿਆਂ ਤੋਂ ਹਮੇਸ਼ਾ ਲਈ ਛੁਟਕਾਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ
NEXT STORY