ਸ਼ਿਮਲਾ- ਹਿਮਾਚਲ ਪ੍ਰਦੇਸ਼ 'ਚ ਇਥੋਂ ਲੱਗਭਗ 4 ਕਿ. ਮੀ. ਦੂਰ ਸੰਜੌਲੀ ਕਸਬੇ 'ਚ ਅੱਜ ਤੜਕੇ ਅੱਗ ਲੱਗਣ ਦੀ ਘਟਨਾ 'ਚ 4 ਵਾਹਨ ਸੜ ਕੇ ਸੁਆਹ ਹੋ ਗਏ। ਇਹ ਘਟਨਾ ਉਦੋਂ ਹੋਈ ਜਦੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਗਰਮੀ ਦੀਆਂ ਛੁੱਟੀਆਂ 'ਚ 'ਦਿ ਰੀਟ੍ਰੀਟ' ਵਿਚ ਆਪਣੇ ਭਰਾ ਦੇ ਪ੍ਰਵਾਸ 'ਤੇ ਇਥੇ ਠਹਿਰੇ ਹੋਏ ਹਨ। ਉਹ ਇਥੇ 25 ਮਈ ਤਕ ਰਹਿਣਗੇ। ਇਸ ਘਟਨਾ ਨੂੰ ਰਾਸ਼ਟਰਪਤੀ ਦੀ ਸੁਰੱਖਿਆ 'ਚ ਕੋਤਾਹੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਦੋਂ ਇਥੇ ਰਾਸ਼ਟਰਪਤੀ ਦੀ ਸੁਰੱਖਿਆ ਵਿਚ ਚੱਪੇ-ਚੱਪੇ 'ਤੇ ਸੁਰੱਖਿਆ ਮੁਲਾਜ਼ਮ ਤਾਇਨਾਤ ਹਨ।
ਸ਼ਾਹਕੋਟ ਵਿਧਾਨ ਸਭਾ ਜਿਮਨੀ ਚੋਣ ਦੌਰਾਨ ਅਕਾਲੀ ਕਰਨਗੇ ਮੋਰਚਾਬੰਦੀ : ਅਕਾਲੀ ਆਗੂ
NEXT STORY