ਸੇਂਟ ਪੀਟਰਸਬਰਗ— ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰ ਕੋਰੀਆਈ ਨੇਤਾ ਕਿਮ ਜੋਂਗ ਉਨ ਦੇ ਵਿਚਾਲੇ ਬੈਠਕ ਰੱਦ ਕੀਤੇ ਜਾਣ ਨਾਲ ਟੋਕਿਓ ਨਿਰਾਸ਼ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਗਤੀ ਦੇ ਲਈ ਇਹ ਬੈਠਕ ਜ਼ਰੂਰੀ ਸੀ।
ਉਨ੍ਹਾਂ ਨੇ ਇਥੇ ਰੂਸ ਦੇ ਸਾਲਾਨਾਂ ਆਰਥਿਕ ਮੰਚ 'ਤੇ ਕਿਹਾ ਕਿ ਭਵਿੱਖ 'ਚ ਸਾਨੂੰ ਇਸ ਤਰ੍ਹਾਂ ਦੀ ਬੈਠਕ ਦੀ ਲੋੜ ਹੈ। ਇਹ ਜਮ੍ਹਾ ਹੋ ਚੁੱਕੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਾਜ਼ਮੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਮ ਜੋਂਗ ਉਨ ਦੇ ਨਾਲ ਸਿਖਰ ਬੈਠਕ ਨੂੰ ਅਚਾਨਕ ਰੱਦ ਕਰ ਦਿੱਤਾ। ਹਾਲਾਂਕਿ ਸ਼ੁੱਕਰਵਾਰ ਨੂੰ ਟਰੰਪ ਨੇ ਕਿਹਾ ਕਿ ਸਿਖਰ ਬੈਠਕ ਅਜੇ ਵੀ ਹੋਣ ਦੀ ਸੰਭਾਵਨਾ ਹੈ ਤੇ ਸ਼ਾਇਦ ਇਹ 12 ਜੂਨ ਨੂੰ ਹੀ ਹੋ ਜਾਵੇ। ਦੋਵਾਂ ਨੇਤਾਵਾਂ ਦੇ ਵਿਚਾਲੇ ਗੱਲਬਾਤ ਦੀ ਤਾਰੀਕ ਪਹਿਲਾਂ 12 ਜੂਨ ਹੀ ਨਿਰਧਾਰਿਤ ਕੀਤੀ ਗਈ ਸੀ।
ਪਰਿਵਾਰ ਨੇ ਬੱਚੀ ਦਾ ਨਾਂ ਰੱਖਿਆ 'ਬਲੂ' ਤਾਂ ਕੋਰਟ ਨੇ ਸੁਣਾਇਆ ਇਹ ਫੁਰਮਾਨ
NEXT STORY