ਮੈਲਬੋਰਨ (ਮਨਦੀਪ ਸੈਣੀ)— ਕੇਂਦਰੀ ਹਾਈਕਮਾਂਡ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਲੋਂ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਮੈਲਬੋਰਨ 'ਚ ਵੱਸਦੇ ਨੌਜਵਾਨ ਆਗੂ ਸ਼ੁਭਮ ਸ਼ਰਮਾ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਵੇਖਦਿਆਂ ਓਵਰਸੀਜ਼ ਕਾਂਗਰਸ ਕਮੇਟੀ ਆਸਟਰੇਲੀਆ (ਚੈਪਟਰ ਪੰਜਾਬ) ਦਾ ਯੂਥ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਮੌਕੇ ਸ਼ੁਭਮ ਸ਼ਰਮਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪਾਰਟੀ ਪ੍ਰਧਾਨ ਰਾਹੁਲ ਗਾਂਧੀ, ਸੈਮ ਪਿਟੋਦਰਾ, ਕੈਪਟਨ ਅਮਰਿੰਦਰ ਸਿੰਘ, ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਸੁਨੀਲ ਜਾਖੜ, ਰਾਜਾ ਵੜਿੰਗ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਕਾਰੀ ਅਹੁਦੇ ਦੇ ਲਈ ਨਿਯੁਕਤੀ ਪੱਤਰ ਦੇ ਕੇ ਜੋ ਮਾਣ ਬਖਸ਼ਿਆ ਹੈ, ਉਹ ਹਮੇਸ਼ਾ ਹੀ ਪਾਰਟੀ ਦੇ ਰਿਣੀ ਰਹਿਣਗੇ ਅਤੇ ਦਿੱਤੀ ਹੋਈ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।
ਕਰਨਾਟਕ : ਸਿਆਸੀ ਡਰਾਮੇ ਪਿੱਛੋਂ SC ਪੁੱਜੀ ਕਾਂਗਰਸ, ਅੱਧੀ ਰਾਤ ਨੂੰ ਸ਼ੁਰੂ ਹੋਈ ਸੁਣਵਾਈ
NEXT STORY