ਮੁੰਬਈ (ਬਿਊਰੋ)— ਅਦਾਕਾਰਾ ਸੋਨਮ ਕਪੂਰ ਨੇ 8 ਮਈ ਨੂੰ ਆਪਣੇ ਲੌਂਗ ਟਾਈਮ ਬੁਆਏਫਰੈਂਡ ਆਨੰਦ ਆਹੂਜਾ ਨਾਲ ਵਿਆਹ ਕੀਤਾ। ਹਾਲ ਵਿਚ ਹੀ ਸੋਨਮ ਨੂੰ ਪਤੀ ਆਨੰਦ ਨਾਲ ਰੇਸਟੋਰੈਂਟ ਦੇ ਬਾਹਰ ਸਪਾਟ ਕੀਤਾ ਗਿਆ।
ਦਰਅਸਲ, ਇਹ ਲਵ ਬਰਡ ਰੋਮਾਂਟਿਕ ਡਿਨਰ ਡੇਟ 'ਤੇ ਗਏ ਸਨ। ਇਸ ਦੌਰਾਨ ਸੋਨਮ ਨੇ ਵਾਈਟ ਓਵਰਸਾਈਜ ਸ਼ਰਟ ਨਾਲ ਗਰੀਨ ਲੇਗਿੰਗ ਪਾਈ ਹੋਈ ਸੀ, ਜਿਸ ਵਿਚ ਉਹ ਸਟਨਿੰਗ ਲੱਗ ਰਹੀ ਸੀ। ਇਸ ਦੇ ਨਾਲ ਸੋਨਮ ਨੇ ਈਅਰਰਿੰਗਸ ਪਹਿਨੇ ਹੋਏ ਸਨ ਅਤੇ ਵਾਲ ਖੁੱਲੇ ਛੱਡੇ ਹੋਏ ਸਨ। ਫੁੱਟਵੀਅਰ ਦੀ ਗੱਲ ਕਰੀਏ ਤਾਂ ਉਨ੍ਹਾਂਨੇ ਬਲੈਕ ਬੂਟਸ ਪਾਏ ਹੋਏ ਸਨ। ਉਥੇ ਹੀ, ਆਨੰਦ ਕੈਜੁਅਲ ਲੁੱਕ ਵਿਚ ਨਜ਼ਰ ਆਏ।
ਤੁਹਾਨੂੰ ਦੱਸ ਦੇਈਏ ਕਿ ਸੋਨਮ ਅਜਕੱਲ੍ਹ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਫਿਲਮ ਇਕ ਜੂਨ ਨੂੰ ਰਿਲੀਜ਼ ਹੋਵੇਗੀ, ਜਿਸ ਵਿਚ ਉਨ੍ਹਾਂ ਨਾਲ ਸਵਰਾ ਭਾਸਕਰ, ਕਰੀਨਾ ਕਪੂਰ ਖਾਨ ਵੀ ਨਜ਼ਰ ਆਵੇਗੀ।
ਅਮਰੀਕੀ ਬਾਜ਼ਾਰਾਂ ਵਿਚ ਵਾਧਾ, ਏਸ਼ੀਆਈ ਬਾਜ਼ਾਰਾਂ ਵਿਚ ਨਰਮੀ
NEXT STORY