ਮੁੰਬਈ— ਚੇਨਈ ਸੁਪਰ ਕਿੰਗਜ ਦੀ ਟੀਮ 'ਚ ਕਈ ਉਮਰਰਾਜ ਖਿਡਾਰੀ ਸਨ ਪਰ ਇਸ ਦੇ ਬਾਵਜੂਦ ਉਹ ਆਈ.ਪੀ.ਐੱਲ.-11 ਦੀ ਚੈਂਪੀਅਨ ਬਣਨ 'ਚ ਸਫਲ ਰਹੀ ਅਤੇ ਉਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਅੱਜ ਇੱਥੇ ਕਿਹਾ ਕਿ ਉਮਰ ਨਹੀਂ ਜਦਕਿ ਫਿਟਨੈਸ ਮਾਈਨੇ ਰੱਖਦੀ ਹੈ। ਚੇਨਈ ਨੇ ਅੱਜ ਸਨਰਾਈਜ਼ਰਸ ਹੈਦਰਾਬਾਦ ਨੂੰ 8 ਵਿਕਟਾਂ ਨਾਲ ਹਰਾ ਕੇ ਤੀਜੀ ਵਾਰ ਆਈ.ਪੀ.ਐੱਲ. ਖਿਤਾਬ ਜਿੱਤਿਆ। ਸਨਰਾਈਜ਼ਰਸ ਨੇ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ 6 ਵਿਕਟਾਂ 'ਤੇ 178 ਦੌੜਾਂ ਬਣਾਈਆਂ। ਚੇਨਈ ਟੀਮ ਵਲੋਂ ਸ਼ੇਨ ਵਾਟਸਨ ਦੀ ਅਜੇਤੂ 117 ਦੌੜਾਂ ਦੀ ਪਾਰੀ ਦੀ ਬਦੌਲਤ 181 ਦੌੜਾਂ ਬਣਾ ਕੇ ਟੀਮ ਚੈਂਪੀਅਨ ਬਣੀ।
ਧੋਨੀ ਕੋਲੋਂ ਮੈਚ ਤੋਂ ਬਾਅਦ ਟੀਮ 'ਚ ਸਭ ਤੋਂ ਜ਼ਿਆਦਾ ਉਮਰ ਵਾਲੇ ਖਿਡਾਰੀਆਂ ਦੀ ਮੌਜੂਦਗੀ ਦੇ ਬਾਰੇ 'ਚ ਸਵਾਲ ਕੀਤਾ ਗਿਆ ਤਾਂ ਉਸ ਨੇ ਕਿਹਾ ਕਿ ਉਮਰ ਸਿਰਫ ਨੰਬਰ ਹੈ ਪਰ ਖਿਡਾਰੀ ਦਾ ਪੂਰਾ ਫਿੱਟ ਹੋਣਾ ਜਰੂਰੀ ਹੈ। ਧੋਨੀ ਨੇ ਕਿਹਾ ਕਿ ਅਸੀਂ ਉਮਰ ਦੇ ਬਾਰੇ 'ਚ ਗੱਲ ਕਰਦੇ ਹਾਂ ਪਰ ਫਿੱਟਨੈਸ ਜ਼ਿਆਦਾ ਮਹੱਤਵਪੂਰਨ ਹੈ। ਰਾਇਡੂ 33 ਸਾਲ ਦਾ ਹੈ ਪਰ ਇਹ ਭਵਿੱਖ 'ਚ ਮਾਈਨੇ ਨਹੀਂ ਰੱਖਦਾ। ਜੇਕਰ ਵਾਟਸਨ ਡਾਇਵ ਲਗਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜ਼ਖਮੀ ਹੋ ਸਕਦਾ ਹੈ ਇਸ ਲਈ ਅਸੀਂ ਉਸ ਨੂੰ ਇਸ ਤਰ੍ਹਾਂ ਨਾ ਕਰਨ ਲਈ ਕਿਹਾ ਹੈ। ਉਮਰ ਸਿਰਫ ਨੰਬਰ ਹੈ ਪਰ ਤੁਸੀਂ ਪੂਰੀ ਤਰ੍ਹਾਂ ਨਾਲ ਫਿੱਟ ਹੋਣੇ ਚਾਹੀਦੇ।
ਧੋਨੀ ਨੇ ਕਿਹਾ ਕਿ ਜਦੋ ਤੁਸੀਂ ਫਾਈਨਲ 'ਚ ਪਹੁੰਚਦੇ ਹੋ ਤਾਂ ਹਰ ਕੋਈ ਆਪਣੀ ਭੂਮਿਕਾ ਜਾਣਦਾ ਹੈ। ਜਦੋ ਤੁਸੀਂ ਫਿਲਡਿੰਗ ਕਰਦੇ ਹੋ ਤਾਂ ਤੁਹਾਨੂੰ ਆਪਣੀ ਰਣਨੀਤੀ ਦੇ ਲਈ ਵੀ ਆਸਾਨ ਨਹੀਂ ਹੁੰਦਾ। ਧੋਨੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਉਸ ਦੀ ਟੀਮ 'ਚ ਭੁਵਨੇਸ਼ਵਰ ਕੁਮਾਰ ਅਤੇ ਰਾਸ਼ਿਦ ਖਾਨ ਦੋ ਵਧੀਆ ਗੇਂਦਬਾਜ਼ ਹਨ ਜੋ ਸਾਨੂੰ ਦਬਾਅ 'ਚ ਰੱਖ ਸਕਦੇ ਹਨ। ਇਸ ਲਈ ਮੈਂ ਮੰਨਦਾ ਹਾਂ ਕਿ ਸਾਡੀ ਬੱਲੇਬਾਜ਼ੀ ਬਹੁਤ ਵਧੀਆ ਰਹੀ।
ਧੋਨੀ ਕੋਲੋਂ ਪੁੱਛਿਆ ਗਿਆ ਕਿ ਸਭ ਤੋਂ ਬਿਹਤਰੀਨ ਜਿੱਤ ਕਿਹੜੀ ਰਹੀ ਤਾਂ ਉਸ ਨੇ ਕਿਹਾ ਕਿ ਹਰ ਜਿੱਤ ਮਹੱਤਵਪੂਰਨ ਹੁੰਦਾ ਹੈ ਇਸ ਲਈ ਜਿੱਤ ਨੂੰ ਚੁਣਨਾ ਮੁਸ਼ਕਲ ਹੈ। ਧੋਨੀ ਨੇ ਦੱਸਿਆ ਕਿ ਉਸ ਦੀ ਟੀਮ ਕੱਲ ਚੇਨਈ ਜਾਵੇਗੀ ਜਿੱਥੇ ਉਹ ਸਿਰਫ ਇਕ ਮੈਚ ਖੇਡ ਸਕੀ ਸੀ। ਸਨਰਾਈਜ਼ਰਸ ਦੇ ਕਪਤਾਨ ਕੇਨ ਵਿਲੀਅਮਸਨ ਨੇ ਹਾਰ 'ਤੇ ਨਿਰਾਸ਼ਾ ਜਤਾਈ ਪਰ ਨਾਲ ਹੀ ਉਸ ਨੇ ਵਾਟਸਨ ਦੀ ਵੀ ਤਾਰੀਫ ਕੀਤੀ। ਵਿਲੀਅਮਸਨ ਨੇ ਕਿਹਾ ਕਿ ਸਾਨੂੰ ਲੱਗ ਰਿਹਾ ਸੀ ਕਿ ਸਾਡੀ ਟੀਮ ਨੂੰ ਚੁਣੌਤੀਪੂਰਨ ਸਕੋਰ ਬਣਾਉਂਦਾ ਚਾਹੀਦਾ ਸੀ ਪਰ ਸ਼ੇਨ ਵਾਟਸਨ ਦੀ ਤਾਰੀਫ ਕਰਨੀ ਪਵੇਗੀ। ਮੈਂ ਚੇਨਈ ਨੂੰ ਵਧਾਈ ਦਿੰਦਾ ਹੈ। ਇਹ ਨਿਰਾਸ਼ਾਜਨਕ ਹੈ ਕਿਉਂਕਿ ਅਸੀਂ ਸੀਜ਼ਨ 'ਚ ਜ਼ਿਆਦਾ ਵਧੀਆ ਪ੍ਰਦਰਸ਼ਨ ਕੀਤਾ ਸੀ।
ਧੋਨੀ ਨੇ ਕਿਹਾ ਕਿ ਅਸੀਂ ਆਪਣੇ ਵਲੋਂ ਵਧੀਆ ਪ੍ਰਦਰਸ਼ਨ ਕੀਤਾ। ਅਸੀਂ ਖਿਤਾਬ ਨਹੀਂ ਜਿੱਤ ਸਕੇ ਪਰ ਕਈ ਹਮਲਾਵਾਰ ਪਹਿਲੂ ਸਾਡੇ ਨਾਲ ਜੁੜੇ। ਹੋਰ ਟੀਮ ਸੰਤੁਲਨ ਸਥਾਪਤ ਕਰਨ ਦੀ ਕੋਸ਼ਿਸ਼ ਕਰਦੀ ਹੈ ਪਰ ਇਸ 'ਚ ਕੋਈ ਸ਼ੱਕ ਨਹੀਂ ਕਿ ਸਾਡੇ ਕੋਲ ਵਧੀਆ ਗੇਂਦਬਾਜ਼ੀ ਹਮਲਾਵਾਰ ਸੀ ਅਤੇ ਇਹ ਸਾਡੇ ਲਈ ਬਹੁਤ ਮਜਬੂਤ ਪੱਖ ਸੀ।
ਲੋਕ ਸਭਾ ਉਪ ਚੋਣਾਂ 'ਚ ਹੋਵੇਗਾ ਵਿਰੋਧੀ ਧਿਰ ਦੀ ਏਕਤਾ ਦਾ ਪ੍ਰਦਰਸ਼ਨ
NEXT STORY