ਬੋਹਾ(ਜ.ਬ.)-ਪਿੰਡ ਬੀਰੇਵਾਲਾ ਡੋਗਰਾ ਵਿਖੇ ਨੌਜਵਾਨ ਪ੍ਰੇਮੀ ਜੋੜੇ ਵੱਲੋਂ ਆਪਣੇ ਪਿਆਰ ਸਬੰਧਾਂ ਦੇ ਅਸਫ਼ਲ ਰਹਿਣ 'ਤੇ ਜ਼ਹਿਰੀਲਾ ਪਦਾਰਥ ਪੀ ਕੇ ਆਤਮਹੱਤਿਆ ਕਰ ਲਈ। ਜਾਣਕਾਰੀ ਅਨੁਸਾਰ ਪ੍ਰੇਮੀ ਜੋੜਾ, ਜਿਹੜਾ ਇਕੋ ਹੀ ਜਾਤੀ ਨਾਲ ਸਬੰਧਤ ਸੀ, ਇਕ ਦਿਨ ਪਹਿਲਾਂ ਘਰੋਂ ਗਾਇਬ ਸੀ। ਜਦੋਂ ਉਨ੍ਹਾਂ ਦੀ ਭਾਲ ਕੀਤੀ ਗਈ ਤਾਂ ਲੜਕੀ ਦੀ ਲਾਸ਼ ਪਿੰਡ ਨੇੜੇ ਖੇਤ 'ਚੋਂ ਮਿਲ ਗਈ ਤੇ ਨੌਜਵਾਨ ਅਰਧ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ। ਨੌਜਵਾਨ ਨੂੰ ਅਗਰੋਹਾ (ਹਰਿਆਣਾ) ਦੇ ਇਕ ਹਸਪਤਾਲ ਵਿਚ ਲਿਜਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਰ ਕੇ ਡਾਕਟਰ ਉਸ ਦੀ ਜਾਨ ਨਾ ਬਚਾ ਸਕੇ। ਇਸ ਕੇਸ ਦੀ ਜਾਂਚ ਕਰ ਰਹੇ ਏ.ਐੱਸ.ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਇਸ ਸਬੰਧੀ ਧਾਰਾ 174 ਅਧੀਨ ਕੇਸ ਦਰਜ ਕਰ ਲਿਆ ਹੈ ।
ਲੱਖਾ ਸਿਧਾਣਾ ਤੇ ਬਾਬਾ ਹਰਦੀਪ ਸਿੰਘ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ 'ਤੇ
NEXT STORY