ਜਲੰਧਰ (ਬਿਊਰੋ)— ਉੱਚੀ ਦੁਕਾਨ, ਫਿੱਕਾ ਪਕਵਾਨ, ਇਹ ਕਹਾਵਤ ਆਈ.ਪੀ.ਐੱਲ.-11 'ਚ ਮਹਿੰਗੇ ਵਿਕੇ ਕ੍ਰਿਕਟਰਾਂ 'ਤੇ ਫਿੱਟ ਬੈਠਦੀ ਹੈ। ਫਿੱਟ ਇਸ ਲਈ ਕਿ ਅਜੇ ਤੱਕ ਇਹ ਕ੍ਰਿਕਟਰ ਆਪਣੇ ਨਾਮ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਆਈ.ਪੀ.ਐੱਲ. 2018 ਨਿਲਾਮੀ 'ਚ ਜਦੋਂ ਵਿਦੇਸ਼ੀ ਕ੍ਰਿਕਟਰ ਮਹਿੰਗੇ ਵਿਕੇ ਤਾਂ ਦਰਸ਼ਕਾਂ ਨੂੰ ਲੱਗਾ ਕਿ ਇਸ ਵਾਰ ਧਮਾਲ ਦੇਖਣ ਨੂੰ ਮਿਲੇਗਾ ਪਰ ਅਜਿਹਾ ਨਹੀਂ ਹੋ ਸਕਿਆ।
ਆਈ.ਪੀ.ਐੱਲ. 'ਚ ਅਜੇ ਤੱਕ ਸਾਰੀਆਂ ਟੀਮਾਂ ਅੱਧੇ ਤੋਂ ਜ਼ਿਆਦਾ ਮੈਚ ਲਗਭਗ ਖੇਡ ਚੁੱਕੀਆਂ ਹਨ। ਅਜਿਹੇ 'ਚ ਇਨ੍ਹਾਂ ਸਟਾਰ ਖਿਡਾਰੀਆਂ ਦਾ ਪ੍ਰਦਰਸ਼ਨ ਦਰਸ਼ਕਾਂ ਨੂੰ ਬੋਰ ਕਰ ਰਿਹਾ ਹੈ। ਪੇਸ਼ ਹਨ ਪੰਜ ਅਜਿਹੇ ਕ੍ਰਿਕਟਰ ਜੋ ਵਿਕੇ ਤਾਂ ਮਹਿੰਗੇ ਪਰ ਪ੍ਰਦਰਸ਼ਨ ਦੇ ਮਾਮਲੇ 'ਚ ਉਨ੍ਹਾਂ ਨਿਰਾਸ਼ ਹੀ ਕੀਤਾ ਹੈ।
ਕ੍ਰਿਸ ਲਿਨ : ਆਸਟਰੇਲੀਆ ਦੇ ਕ੍ਰਿਸ ਲਿਨ ਨੂੰ ਆਈ.ਪੀ.ਐੱਲ. ਨਿਲਾਮੀ 'ਚ 9.6 ਕਰੋੜ ਰੁਪਏ 'ਚ ਕੋਲਕਾਤਾ ਨਾਈਟਰਾਈਡਰਸ ਨੇ ਖਰੀਦਿਆ ਸੀ। ਲਿਨ ਅਜੇ ਤੱਕ ਬੱਲੇ ਨਾਲ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। 6 ਮੈਚਾਂ 'ਚ ਉਨ੍ਹਾਂ ਦੇ ਨਾਮ ਸਿਰਫ 181 ਦੌੜਾਂ ਹੀ ਹਨ।
ਬੇਨ ਸਟੋਕਸ : ਇੰਗਲੈਂਡ ਦੇ ਬੇਨ ਸਟੋਕਸ ਨਿਲਾਮੀ ਦੇ ਦੌਰਾਨ ਸਭ ਤੋਂ ਮਹਿੰਗੇ ਵਿਕੇ ਸਨ। ਰਾਜਸਥਾਨ ਨੇ ਉਨ੍ਹਾਂ ਨੂੰ ਇਸ ਲਈ ਖਰੀਦਿਆ ਸੀ ਤਾਂ ਜੋ ਮਜ਼ਬੂਤ ਆਲਰਾਊਂਡਰ ਟੀਮ ਨੂੰ ਮਜ਼ਬੂਤੀ ਦੇ ਸਕੇ। ਪਰ ਉਹ ਅਜਿਹਾ ਨਾ ਕਰ ਸਕੇ। 6 ਮੈਚਾਂ 'ਚ ਸਟੋਕਸ ਨੇ ਅਜੇ ਤੱਕ ਸਿਰਫ ਇਕ ਹੀ ਵਿਕਟ ਲਿਆ ਹੈ।
ਰਾਸ਼ਿਦ ਖਾਨ : ਅਫਗਾਨਿਸਤਾਨ ਦੇ ਇਸ ਗੇਂਦਬਾਜ਼ ਨੂੰ ਹੈਦਰਾਬਾਦ ਨੇ 9 ਕਰੋੜ ਰੁਪਏ 'ਚ ਰਿਟੇਨ ਕੀਤਾ ਸੀ ਪਰ ਰਾਸ਼ਿਦ ਆਪਣੇ ਨਾਮ ਮੁਤਾਬਕ ਪ੍ਰਦਰਸ਼ਨ ਨਹੀਂ ਕਰ ਸਕੇ ਹਨ। 6 ਮੈਚਾਂ 'ਚ ਉਨ੍ਹਾਂ ਦੇ ਨਾਂ ਸਿਰਫ 6 ਵਿਕਟ ਹੀ ਦਰਜ ਹਨ। ਦੂਜੇ ਪਾਸੇ ਕ੍ਰਿਸ ਗੇਲ ਨੇ ਰਾਸ਼ਿਦ ਖਾਨ ਦੇ ਇਕ ਓਵਰ 'ਚ ਉਸ ਦਾ ਖੂਬ ਕੁਟਾਪਾ ਚਾੜਿਆ, ਇਸ ਨਾਲ ਕ੍ਰਿਕਟ ਪ੍ਰਸ਼ੰਸਕ ਜ਼ਰੂਰ ਰਾਸ਼ਿਦ ਤੋਂ ਨਿਰਾਸ਼ ਹੋਣਗੇ।
ਕ੍ਰਿਸ ਵੋਕਸ : ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਇਸ ਤੇਜ਼ ਗੇਂਦਬਾਜ਼ 'ਤੇ ਖਾਸ ਤੌਰ 'ਤੇ ਨਜ਼ਰਾਂ ਲੱਗੀਆਂ ਹੋਈਆਂ ਹਨ। ਕਰੀਬ 7.4 ਕਰੋੜ 'ਚ ਵਿਕੇ ਵੋਕਸ ਦਾ ਗੇਂਦਬਾਜ਼ੀ 'ਚ ਪ੍ਰਦਰਸ਼ਨ ਔਸਤ ਹੀ ਰਿਹਾ ਹੈ। ਪੰਜ ਮੈਚਾਂ 'ਚ ਉਨ੍ਹਾਂ ਦੇ ਨਾਂ ਸਿਰਫ 8 ਵਿਕਟ ਹੀ ਦਰਜ ਹਨ।
ਗਲੇਨ ਮੈਕਸਵੇਲ : ਆਸਟਰੇਲੀਆਈ ਆਲਰਾਊਂਡਰ ਗਲੇਨ ਮੈਕਸਵੇਲ ਨੂੰ ਇਸ ਵਾਰ ਦਿੱਲੀ ਨੇ ਆਪਣੀ ਕਿਸਮਤ ਬਦਲਣ ਲਈ 9 ਕਰੋੜ ਰੁਪਏ 'ਚ ਖਰੀਦਿਆ ਸੀ। ਪਰ ਮੈਕਸਵੇਲ ਪੰਜ ਮੈਚਾਂ 'ਚ ਸਿਰਫ 93 ਦੌੜਾਂ ਹੀ ਬਣਾ ਕੇ ਦਿੱਲੀ ਦਾ ਪੈਸਾ ਪੂਰਾ ਕਰਦੇ ਨਹੀਂ ਦਿਸ ਰਹੇ ਹਨ।
ਮੋਟਰਸਾਈਕਲ ਦੇ ਸਾਇਲੈਂਸਰ ਨਾਲ ਪਟਾਕੇ ਪਾਉਣ ਤੋਂ ਰੋਕਣ 'ਤੇ ਕੀਤੀ ਕੁੱਟ-ਮਾਰ
NEXT STORY