ਪੋਂਟੇ ਵੇਡ੍ਰਾ ਬੀਚ (ਫਲੋਰੀਡਾ)—ਸਾਬਕਾ ਵਿਸ਼ਵ ਨੰਬਰ ਇਕ ਗੋਲਫਰ ਅਮਰੀਕਾ ਦੇ ਟਾਈਗਰ ਵੁਡਸ ਨੇ ਪਲੇਅਰਸ ਚੈਂਪੀਅਨਸ਼ਿਪ ਵਿਚ ਸਾਂਝੇ ਤੌਰ 'ਤੇ 11ਵੇਂ ਸਥਾਨ ਦੇ ਆਪਣੇ ਪ੍ਰਦਰਸ਼ਨ ਦੀ ਬਦੌਲਤ ਲੰਬੇ ਸਮੇਂ ਬਾਅਦ ਫਿਰ ਤੋਂ ਗੋਲਫ ਵਿਚ ਵਾਪਸੀ ਦੇ ਸੰਕੇਤ ਦਿੱਤੇ ਹਨ। 14 ਵਾਰ ਦੇ ਮੇਜਰ ਚੈਂਪੀਅਨ ਵੁਡਸ ਨੇ ਕਿਹਾ ਕਿ ਉਹ ਹੁਣ ਫਿਰ ਤੋਂ ਖਿਤਾਬ ਜਿੱਤਣ ਲਈ ਤਿਆਰ ਹੈ। ਟੀ. ਪੀ. ਐੱਸ. ਸਾਗ੍ਰਾਸ ਵਿਚ ਖੇਡੀ ਗਈ ਚੈਂਪੀਅਨਸ਼ਿਪ ਦੇ ਆਖਰੀ ਰਾਊਂਡ ਵਿਚ ਵੁਡਸ ਨੇ ਪਹਿਲੇ 12 ਹੋਲ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਛੇ ਬਰਡੀਆਂ ਖੇਡੀਆਂ ਪਰ ਇਸ ਤੋਂ ਬਾਅਦ ਉਹ ਆਪਣੀ ਲੈਅ ਬਰਕਰਾਰ ਨਹੀਂ ਰੱਖ ਸਕਿਆ ਤੇ 17ਵੇਂ ਹੋਲ 'ਤੇ ਡਬਲ ਬੋਗੀ ਖੇਡ ਬੈਠਾ। ਉਸ ਨੇ ਹਾਲਾਂਕਿ ਇਸ ਪ੍ਰਦਰਸ਼ਨ ਲਈ ਖਰਾਬ ਮੌਸਮ ਤੇ ਤੇਜ਼ ਹਵਾਵਾਂ ਨੂੰ ਜ਼ਿੰਮੇਵਾਰ ਠਹਿਰਾਇਆ।
ਪਿਛਲੇ ਸਾਲ ਰੀੜ੍ਹ ਦੀ ਹੱਡੀ ਦੀ ਸਰਜਰੀ ਤੋਂ ਬਾਅਦ ਤੋਂ ਬਾਹਰ ਚੱਲ ਰਿਹਾ ਵੁਡਸ ਖੇਡਣ ਦੌਰਾਨ ਚੰਗੀ ਹਾਲਤ 'ਚ ਦਿਖਾਈ ਦਿੱਤਾ। ਉਹ ਜੇਤੂ ਵੈੱਬ ਸਿੰਪਸਨ ਤੋਂ ਸੱਤ ਸਟ੍ਰੋਕ ਪਿੱਛੇ ਰਿਹਾ।
ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਅੱਗੇ ਥਾਲੀਅਾਂ ਖੜਕਾ ਕੇ ਆਂਗਣਵਾਡ਼ੀ ਵਰਕਰਾਂ ਸ਼ੁਰੂ ਕੀਤੀ ਭੁੱਖ ਹਡ਼ਤਾਲ
NEXT STORY