ਫਿਰੋਜ਼ਪੁਰ,(ਕੁਮਾਰ)—ਥਾਣਾ ਫਿਰੋਜਪੁਰ ਸ਼ਹਿਰ ਦੀ ਪੁਲਿਸ ਨੇ ਏ. ਐੱਸ. ਆਈ. ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਇਕ ਔਰਤ ਨੂੰ ਚੂਰਾ ਪੋਸਤ ਸਮੇਤ ਗ੍ਰਿਫਤਾਰ ਕੀਤਾ ਹੈ। ਜਿਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਇੰਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਖਮਿੰਦਰ ਸਿੰਘ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਗੁਰਮੇਜ ਕੌਰ ਉਰਫ ਗੇਜੋ ਨਾਮ ਦੀ ਔਰਤ ਆਰ. ਐੱਸ. ਡੀ. ਕਾਲਜ ਫਿਰੋਜ਼ਪੁਰ ਸ਼ਹਿਰ ਦੇ ਕੋਲ ਕਥਿਤ ਰੂਪ ਵਿਚ ਚੂਰਾ ਪੋਸਤ ਵੇਚ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਪੁਲਿਸ ਨੇ ਰੇਡ ਕਰਦੇ ਹੋਏ ਏ. ਐੱਸ. ਸੀ ਸੁਖਮਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਨੇ ਉਸ ਔਰਤ ਨੂੰ ਗ੍ਰਿਫਤਾਰ ਕਰਕੇ ਉਸ ਤੋਂ 650 ਗ੍ਰਾਮ ਚੂਰਾ ਪੋਸਤ ਬਰਾਮਦ ਕੀਤਾ ਹੈ
ਨੌਜਵਾਨ ਨੇ ਅੱਗ ਲਾ ਕੇ ਕੀਤੀ ਆਤਮ-ਹੱਤਿਆ
NEXT STORY