ਰੈਣ ਦਿਨਸ 24 ਵਰਿਆਂ ਦੇ ਇਸ ਤਨ ਤੇ ਹੰਢਾ ਚੁੱਕਾ ਹਾਂ,ਕਿੰਝ ਚੱਲਦੀ ਏ ਦੁਨੀਆ ਥੋੜਾ
ਭੇਤ ਤਾਂ ਪਾ ਚੁੱਕਾ ਹਾਂ। ਭਾ ਜਾਂਦੇ ਜੋ ਦਿਲ ਨੂੰ, ਦਿਲ ਵਿਚ ਹੀ ਜੜ੍ਹ ਲੈਂਦਾ ਆ, ਬੇਸ਼ੱਕ
ਵਿੱਦਿਆ ਯੋਗਤਾ ਘੱਟ ਏ ਮੇਰੀ ਪਰ ਚਿਹਰੇ ਬਾਖ਼ੂਬੀ ਮੈਂ ਪੜ੍ਹ ਲੈਂਦਾ ਆ ।
ਚੁੱਪ ਰਹਿੰਦਾ ਹਾਂ ਜ਼ਿਆਦਾ ਜਾਣਦਾ ਚੁੱਪ ਦੇ ਫ਼ਾਇਦੇ ਨੂੰ,ਬੜੇ ਠਰਾਂ ਮੇ ਦਾ ਕੰਮ ਏ ਹੁੰਦਾ
ਪੜ੍ਹਨਾ ਰਿਸ਼ਤਿਆਂ ਦੇ ਕਾਇਦੇ ਨੂੰ ।ਲੋੜ੍ਹ ਪੈਣ ਤੇ ਬਣ ਪਰਵਾਨਾ ਸਮ੍ਹਾਂ ਦੀ ਹਿੱਕ ਤੇ ਵੀ
ਸੜ ਲੈਂਦਾ ਆ, ਬੇਸ਼ਕ ਵਿੱਦਿਆ ਯੋਗਤਾ ਘੱਟ ਏ ਮੇਰੀ ਪਰ ਚਿਹਰੇ ਬਾਖ਼ੂਬੀ ਮੈਂ ਪੜ੍ਹ
ਲੈਂਦਾ ਆ ।
ਕੁੱਝ ਚਿਹਰੇ ਹੱਦੋਂ ਵਧ ਪ੍ਰੇਸ਼ਾਨ ਨੇ ਕਰਦੇ,ਕੁੱਝ ਬੜੇ ਦਿਲ ਦੇ ਨੇੜੇ ਨੇ, ਚੰਗਿਆਂ ਦੀ
ਮੈਨੂੰ ਸੰਗਤ ਮਿਲਗੀ ਬੜੇ ਚੰਗੇ ਕਰਮ ਮੇਰੇ ਨੇ ।ਕਦੇ ਕਰ ਤਕੜਾ ਜੇਰਾ ਕਾਲਾ ਵੀ ਤਨਹਾਈਆਂ
ਦੇ ਰਾਹੇ ਕੱਲਾ ਖੜ੍ਹ ਲੈਂਦਾ ਆ, ਬੇਸ਼ੱਕ ਵਿੱਦਿਆ ਯੋਗਤਾ ਘੱਟ ਏ ਮੇਰੀ, ਪਰ ਚਿਹਰੇ
ਬਾਖੂਬੀ ਮੈਂ ਪੜ੍ਹ ਲੈਂਦਾ ਆ । ਵਿਚਾਰਾਂ ਵਿਚ ਪ੍ਰੋੜਤਾ ਆਉਂਦੀ ਖੀਵੇ ਖਾ ਕੇ
ਜੱਗ ਦੇ ਠੇਡੇ ਨੂੰ, ਮੰਜ਼ਿਲਾਂ ਨੂੰ ਸਰ ਕਰਨ ਲਈ ਪੈਣਾ ਗਾਹੁਣਾ ਰਾਸਤੇ ਟੇਢੇ ਨੂੰ ।ਬੱਸ ਮਾਲਕ
ਦੀ ਮੇਹਰ ਨਾਲ ਸ਼ਬਦਾਂ ਨੂੰ ਜ਼ਜ਼ਬਾਤਾਂ ਦੇ ਨਾਲ ਘੜ੍ਹ ਲੈਂਦਾ ਆ, ਬੇਸ਼ੱਕ ਵਿੱਦਿਆ ਯੋਗਤਾ
ਘੱਟ ਏ ਮੇਰੀ ਪਰ ਚਿਹਰੇ ਬਾਖ਼ੂਬੀ ਮੈਂ ਪੜ੍ਹ ਲੈਂਦਾ ਆ ।
ਕਾਲਾ ਖੀਵਾ ਉਰਫ ਅਮਨਦੀਪ ਸਿੰਘ
ਪਿੰਡ ਖੀਵਾ ਖੁਰਦ (ਮਾਨਸਾ)
ਮੋਬਾ: 9815875012
ਹਾਫਿਜ਼ ਸਈਦ ਨੂੰ ਦੂਜੇ ਦੇਸ਼ ਭੇਜਣ ਦੀ ਸਲਾਹ ਦੇਣ ਵਾਲੀ ਖਬਰ ਗਲਤ : ਚੀਨ
NEXT STORY