ਸੜਣ 'ਤੇ ਨਾ ਤਾਂ ਛਾਲੇ ਪੈਣਗੇ ਅਤੇ ਨਾ ਹੀ ਨਿਸ਼ਾਨ ਪਵੇਗਾ।

You Are HereLife-Style
Saturday, August 06, 2016-5:33 PM

ਜਲੰਧਰ — ਕਈ ਵਾਰ ਰਸੋਈ 'ਚ ਕੰਮ ਕਰਦੇ ਸਰੀਰ ਦਾ ਕੋਈ ਹਿੱਸਾ ਜਲ ਜਾਂ ਝੁਲਸ ਜਾਂਦਾ ਹੈ। ਇਸ ਤਰ੍ਹਾਂ ਦੇ ਹਾਲਾਤ ਨਾਲ ਰਸੌਈ 'ਚ ਕੰਮ ਕਰਦੇ ਹਰ ਔਰਤ ਨੂੰ ਦੋ-ਚਾਰ ਹੋਣਾ ਪੈਂਦਾ ਹੈ। ਇਹ ਘਰ ਦਾ ਕੰਮ ਕਰਨ ਵਾਲੀਆਂ ਔਰਤਾਂ ਦੇ ਆਮ ਦੇਖਣ ਨੂੰ ਮਿਲ ਜਾਂਦਾ ਹੋਵੇਗਾ। ਇਸ ਨੂੰ ਪੂਰੀ ਤਰ੍ਹਾਂ ਠੀਕ ਹੋਣ ਨੂੰ ਹਫਤਾ ਜਾਂ ਦਸ ਦਿਨ ਲੱਗ ਜਾਂਦੇ ਹਨ, ਪਰ ਜੇਕਰ ਵਿੱਚ ਕੋਈ ਵਿਆਹ ਆ ਜਾਏ ਤਾਂ ਇਹ ਦੇਖਣ ਨੂੰ ਬਹੁਤ ਬੂਰੇ ਲਗਦੇ ਹਨ। ਇਨ੍ਹਾਂ ਦਾ ਉਪਚਾਰ ਤੁਸੀਂ ਘਰ 'ਚ ਹੀ ਕਰ ਸਕਦੇ ਹੋ। ਇਹ ਉਪਚਾਰ ਛੋਟੇ-ਮੋਟੇ ਜਲਣ ਲਈ ਠੀਕ ਹੈ। ਜੇਕਰ ਕੋਈ ਵੱਡਾ ਨੁਕਸਾਨ ਹੁੰਦਾ ਹੈ ਤਾਂ ਜਲਦੀ ਤੋਂ ਜਲਦੀ ਡਾਕਟਰ ਨੂੰ ਹੀ ਦਿਖਾਓ।
ਉਪਚਾਰ
ਥੋੜ੍ਹੇ ਜਿਹੇ ਪਾਣੀ 'ਚ ਚਾਹਪੱਤੀ ਨੂੰ ਉਬਾਲ ਕੇ ਠੰਡਾ ਕਰ ਲਓ। ਫਿਰ ਛਾਣ ਲਓ। ਫਿਰ ਸਾਫ ਕੱਪੜਾ ਜਾਂ ਰੂੰ ਲੈ ਕੇ ਚਾਹ ਦੇ ਪਾਣੀ 'ਚ ਡੁਬੋ ਕੇ ਇਸ ਜਗ੍ਹਾ 'ਤੇ ਰੱਖੋ ਅਤੇ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪੱਟੀ ਬਦਲਦੇ ਰਹੋ। ਇਸ ਤਰੀਕੇ ਨਾਲ ਨਾ ਤੇ ਛਾਲੇ ਪੈਣਗੇ ਅਤੇ ਨਾ ਹੀ ਨਿਸ਼ਾਨ ਪਵੇਗਾ।

!-- -->