ਮੁੰਬਈ— ਰੰਗ ਚਾਹੇ ਕਿੰਨਾ ਵੀ ਗੋਰਾ ਕਿਉਂ ਨਾ ਹੋਵੇ , ਜੇਕਰ ਚਿਹਰੇ 'ਤੇ ਦਾਗ-ਧੱਬੇ ਹੋਣ ਤਾਂ ਚਿਹਰੇ ਦੀ ਖੂਬਸੂਰਤੀ 'ਤੇ ਅਸਰ ਪੈਂਦਾ ਹੈ। ਇਨਾਂ ਦਾਗ-ਧੱਬਿਆ ਨੂੰ ਹਟਾਉਣ ਦੇ ਲਈ ਲੜਕੀਆਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਇਸਤੇਮਾਲ ਕਰਦੇ ਹਨ। ਪਰ ਇਹ ਪ੍ਰੋਡਕਟ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਦੇ ਹਨ। ਜੇਕਰ ਤੁਸੀ ਚਿਹਰੇ 'ਤੇ ਪਏ ਦਾਗ-ਧੱਬਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਘਰੇਲੂ ਨੁਸਖੇ ਅਪਨਾ ਸਕਦੇ ਹੋ। ਇਨ੍ਹਾਂ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਸਮੱਗਰੀ
1. 15-20 ਨਿੰਮ ਦੀ ਪੱਤੀਆਂ
2. 2 ਚਮਚ ਪਾਣੀ
3. 2 ਚਮਚ ਦਹੀ
ਵਿਧੀ
1. ਸਭ ਤੋਂ ਪਹਿਲਾਂ ਪਤੀਆਂ 'ਚ ਪਾਣੀ ਮਿਲਾਕੇ ਮਿਕਸਚਰ 'ਚ ਚੰਗੀ ਤਰ੍ਹਾਂ ਪੀਸ ਲਓ।
2. ਹੁਣ ਇਸ ਪੇਸਟ ਨੂੰ ਇੱਕ ਕਟੋਰੀ 'ਚ ਕੱਢ ਲਓ ਅਤੇ ਇਸ 'ਚ ਦਹੀ ਮਿਕਸ ਕਰੋਂ।
3. ਪੇਸਟ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਪੈਕ ਤਿਆਰ ਕਰ ਲਓ।
4.ਹੁਣ ਇਸ ਪੈਕ ਨੂੰ ਚਿਹਰੇ 'ਤੇ ਲਗਾ ਲਓ, 15 ਮਿੰਟ ਦੇ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ।
ਇਸ ਤਰ੍ਹਾਂ ਕਰੋ ਬਵਾਸੀਰ ਦਾ ਇਲਾਜ਼
NEXT STORY