ਜਲੰਧਰ— ਦਾਲਾਂ ਨੂੰ ਪ੍ਰੋਟੀਨ ਦਾ ਸ੍ਰੋਤ ਮੰਨਿਆ ਜਾਂਦਾ ਹੈ ਪਰ ਕੁਝ ਲੋਕ ਇਸ ਨੂੰ ਖਾਣਾ ਪਸੰਦ ਨਹੀਂ ਕਰਦੇ। ਇਸ ਨੂੰ ਵੱਖਰਾ ਟ੍ਰੀਸਟ ਦੇਣ ਲਈ ਅੱਜ ਅਸੀਂ ਤੁਹਾਨੂੰ ਬਾਫਲਾ ਬਾਟੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਕਣਕ ਦਾ ਆਟਾ - 350 ਗ੍ਰਾਮ
ਅਜਵਾਇਨ - 1/4 ਚੱਮਚ
ਨਮਕ - 1 ਚੱਮਚ
ਸੌਫ਼ ਦੇ ਬੀਜ - 1/4 ਚੱਮਚ
ਤੇਲ - 2 ਚੱਮਚ
ਪਾਣੀ - 250 ਮਿਲੀਲੀਟਰ
ਉੱਬਲੇ ਆਲੂ (ਮੈਸ਼ ਕੀਤੇ ਹੋਏ) - 300 ਗ੍ਰਾਮ
ਹਲਦੀ - 1/4 ਚੱਮਚ
ਗਰਮ ਮਸਾਲਾ - 1/4 ਚੱਮਚ
ਲਾਲ ਮਿਰਚ - 1/2 ਚੱਮਚ
ਸੌਫ਼ ਦੇ ਬੀਜ - 1/4 ਚੱਮਚ
ਨਮਕ - 1/2 ਚੱਮਚ
ਅੰਬਚੂਰ - 1/2 ਚੱਮਚ
ਕਾਜੂ ਪਾਊਡਰ - 1/2 ਚੱਮਚ
ਕਿਸ਼ਮਿਸ਼ - 1 ਚੱਮਚ
ਹਰੀ ਮਿਰਚ - 1 ਚੱਮਚ
ਪਾਣੀ - ਉਬਾਲਣ ਲਈ
ਤੇਲ - ਤਲਣ ਲਈ
ਤੇਲ - 2 ਚੱਮਚ
ਅਦਰਕ - 1 ਚੱਮਚ
ਹਰੀ ਮਿਰਚ - 1 ਚੱਮਚ
ਹਲਦੀ - 1/4 ਚੱਮਚ
ਨਮਕ - 1 ਚੱਮਚ
ਛੋਲਿਆ ਦੀ ਦਾਲ (ਭਿੱਜੀ ਹੋਈ) - 200 ਗ੍ਰਾਮ
ਮੂੰਗ ਦੀ ਦਾਲ (ਭਿੱਜੀ ਹੋਈ) - 200 ਗ੍ਰਾਮ
ਪਾਣੀ - 1 ਲਿਟਰ
ਘਿਉ - 55 ਗ੍ਰਾਮ
ਜੀਰਾ - 1 ਚੱਮਚ
ਲਾਲ ਮਿਰਚ - 1/2 ਚੱਮਚ
ਧਨੀਆ - ਗਾਰਨਿਸ਼ਿੰਗ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 350 ਗ੍ਰਾਮ ਕਣਕ ਦਾ ਆਟਾ, 1/4 ਚੱਮਚ ਅਜਵਾਇਨ, 1 ਚੱਮਚ ਨਮਕ, 1/4 ਚੱਮਚ ਸੌਫ਼ ਦੇ ਬੀਜ, 2 ਚੱਮਚ ਤੇਲ, 250 ਮਿਲੀਲੀਟਰ ਪਾਣੀ ਲੈ ਕੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
2. ਹੁਣ ਕਟੋਰੀ ਵਿਚ 300 ਗ੍ਰਾਮ ਉੱਬਲੇ ਹੋਏ ਆਲੂ ਲੈ ਕੇ ਇਸ ਵਿਚ 1/4 ਚੱਮਚ ਹਲਦੀ, 1/4 ਚੱਮਚ ਗਰਮ ਮਸਾਲਾ, 1/2 ਚੱਮਚ ਲਾਲ ਮਿਰਚ, 1/4 ਚੱਮਚ ਸੌਫ਼ ਦੇ ਬੀਜ, 1/2 ਚੱਮਚ ਨਮਕ, 1/2 ਚੱਮਚ ਅੰਬਚੂਰ, 1/2 ਚੱਮਚ ਕਾਜੂ ਪਾਊਡਰ, 1 ਚੱਮਚ ਕਿਸ਼ਮਿਸ਼, 1 ਚੱਮਚ ਹਰੀ ਮਿਰਚ ਪਾਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ।
3. ਹੁਣ ਗੁੰਨੇ ਹੋਏ ਆਟੇ ਦੀ ਛੋਟੀ ਲੋਈਆ ਬਣਾ ਲਓ ਅਤੇ ਫਿਰ ਇਸ ਨੂੰ ਉਂਗਲੀਆਂ ਦੀ ਮਦਦ ਨਾਲ ਕਟੋਰੀ ਦੀ ਸ਼ੇਪ ਦੇ ਕੇ ਇਸ ਵਿਚ ਤਿਆਰ ਕੀਤਾ ਹੋਇਆ ਆਲੂ ਦਾ ਮਿਸ਼ਰਣ ਭਰੋ। ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਨਾਲ ਬੰਦ ਕਰਕੇ ਬਾਲਸ ਦਾ ਆਕਾਰ ਦਿਓ।
4. ਫਿਰ ਕੜ੍ਹਾਈ ਵਿਚ ਪਾਣੀ ਉਬਾਲ ਕੇ ਇਸ ਵਿਚ ਆਲੂ ਮਿਸ਼ਰਣ ਨਾਲ ਭਰੀ ਹੋਈ ਬਾਲਸ ਪਾਓ।
5. ਇਸ ਨੂੰ 20 ਮਿੰਟ ਤੱਕ ਉਬਾਲੋ ਜਾਂ ਫਿਰ ਜਦੋਂ ਇਹ ਫਲੋਟਿੰਗ ਕਰਨਾ ਸ਼ੁਰੂ ਕਰ ਦਿਓ ਅਤੇ ਇਸ ਨੂੰ 20 ਤੋਂ 30 ਮਿੰਟ ਤੱਕ ਠੰਡਾ ਹੋਣ ਦਿਓ।
6. ਇਸ ਤੋਂ ਬਾਅਦ ਪੈਨ ਵਿਚ ਤੇਲ ਗਰਮ ਕਰਕੇ ਇਸ ਨੂੰ ਬਰਾਊਨ ਅਤੇ ਕੁਰਕੁਰਾ ਹੋਣ ਤੱਕ ਫਰਾਈ ਕਰੋ ਅਤੇ ਫਿਰ ਇਸ ਨੂੰ ਟਿਸ਼ੂ ਪੇਪਰ 'ਤੇ ਕੱਢ ਕੇ ਇੱਕ ਪਾਸੇ ਰੱਖੋ।
7. ਹੁਣ ਕੁੱਕਰ ਵਿਚ 2 ਚੱਮਚ ਤੇਲ ਗਰਮ ਕਰਕੇ ਇਸ ਵਿਚ 1 ਚੱਮਚ ਅਦਰਕ, 1 ਚੱਮਚ ਹਰੀ ਮਿਰਚ ਪਾ ਕੇ ਇਸ ਨੂੰ ਹਿਲਾਓ ਅਤੇ ਫਿਰ ਇਸ ਵਿਚ 1/4 ਚੱਮਚ ਹਲਦੀ ਮਿਕਸ ਕਰਕੇ ਇਸ ਨੂੰ ਪਕਾਓ।
8. ਫਿਰ ਇਸ ਵਿਚ 1 ਚੱਮਚ ਨਮਕ ਮਿਲਾ ਕੇ ਇਸ ਵਿਚ 200 ਗ੍ਰਾਮ ਛੋਲਿਆਂ ਦੀ ਦਾਲ, 200 ਗ੍ਰਾਮ ਮੂੰਗ ਦੀ ਦਾਲ ਅਤੇ 1 ਲਿਟਰ ਪਾਣੀ ਚੰਗੀ ਤਰ੍ਹਾਂ ਮਿਲਾਓ ਅਤੇ ਇਸ ਨੂੰ ਢੱਕਣ ਨਾਲ ਕਵਰ ਕਰਕੇ 3-4 ਸੀਟੀ ਲਗਾਉਣ ਲਈ ਰੱਖ ਦਿਓ।
9. ਹੁਣ ਪੈਨ ਵਿਚ 55 ਗ੍ਰਾਮ ਘਿਉ, 1 ਚੱਮਚ ਜੀਰਾ, 1/2 ਚੱਮਚ ਲਾਲ ਮਿਰਚ ਪਾ ਕੇ 2-3 ਮਿੰਟ ਤੱਕ ਪਕਾਓ।
10. ਇਸ ਤਿਆਰ ਤੱੜਕੇ ਨੂੰ ਦਾਲ 'ਚ ਪਾ ਕਰ ਚੰਗੀ ਤਰ੍ਹਾਂ ਮਿਲਾਓ।
11. ਫਿਰ ਫਰਾਈ ਕੀਤੀ ਹੋਈ ਬਾਟੀ (ਬਾਲਸ) ਨੂੰ ਤੋੜ ਕੇ ਦਾਲ ਵਿਚ ਮਿਕਸ ਕਰੋ ਅਤੇ ਇਸ ਨੂੰ ਧਨੀਏ ਨਾਲ ਗਾਰਨਿਸ਼ ਕਰੋ।
12. ਬਾਫਲਾ ਬਾਟੀ ਬਣ ਕੇ ਤਿਆਰ ਹੈ। ਹੁਣ ਇਸ ਨੂੰ ਸਰਵ ਕਰੋ।
ਦੀਵਾਰਾਂ ਦੇ ਕਲਰ 'ਚ ਝਲਕਦੀ ਹੈ ਤੁਹਾਡੀ ਪਰਸਨੈਲਿਟੀ, ਜਾਣੋਂ ਕਿਵੇਂ
NEXT STORY