ਏਸ਼ੀਆ ਦਾ ਖੂਬਸੂਰਤ ਟਾਪੂ

You Are HereLife-Style
Monday, March 20, 2017-5:28 PM
ਮੁੰਬਈ— ਅੱਜ-ਕਲ੍ਹ ਹਰ ਕੋਈ ਤਣਾਅ ਭਰੀ ਜਿੰਦਗੀ 'ਚ ਬਦਲਾਅ ਲਈ ਕਿਤੇ ਬਾਹਰ ਘੁੰਮਣ ਦਾ ਪ੍ਰੋਗਰਾਮ ਬਣਾਉਂਦਾ ਹੈ। ਇਸ ਨਾਲ ਤੁਹਾਡਾ ਮਨ ਅਤੇ ਸਰੀਰ ਦੋਵੇਂ ਹੀ ਤਾਜਾ ਹੋ ਜਾਂਦੇ ਹਨ। ਤੁਸੀਂ ਆਪਣੇ ਕੰਮ ਨੂੰ ਪੂਰੀ ਊਰਜਾ ਨਾਲ ਫਿਰ ਤੋਂ ਕਰ ਸਕਦੇ ਹੋ। ਜੇ ਤੁਸੀਂ ਏਸ਼ੀਆ ਦੀ ਸੈਰ ਕਰਨ ਬਾਰੇ ਸੋਚ ਰਹੇ ਹੋ ਤਾਂ ਦੱਖਣੀ ਏਸ਼ੀਆ ਦੇ ਮਾਲਦੀਵ ਟਾਪੂ 'ਤੇ ਜਾਣਾ ਇਸ ਲਈ ਵਧੀਆ ਚੋਣ ਹੈ। ਹਨੀਮੂਨ ਮਨਾਉਣ ਲਈ ਵੀ ਇਹ ਵਧੀਆ ਥਾਂ ਹੈ। ਅੱਜ ਅਸੀਂ ਤੁਹਾਨੂੰ ਇੰਡੋਨੇਸ਼ੀਆ ਦੇ ਹੀ ਨਹੀਂ ਬਲਕਿ ਪੂਰੇ ਏਸ਼ੀਆ ਦੇ ਸਭ ਤੋਂ ਖੂਬਸੂਰਤ ਟਾਪੂ 'ਬਾਲੀ' ਬਾਰੇ ਦੱਸਣ ਜਾ ਰਹੇ ਹਾਂ। ਹਰ ਸਾਲ ਇੱਥੇ ਪੂਰੀ ਦੁਨੀਆ ਚੋਂ ਲੱਖਾਂ ਟੂਰਿਸਟ ਆਪਣੀਆਂ ਛੁੱਟੀਆਂ ਕੱਟਣ ਆਉਂਦੇ ਹਨ।
'ਬਾਲੀ' ਟਾਪੂ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ
1. ਇੰਡੋਨੇਸ਼ੀਆ ਇਕ ਮੁਸਲਿਮ ਦੇਸ਼ ਹੈ ਪਰ ਇਸ ਦੇਸ਼ 'ਚ ਇਕ ਹਿੱਸਾ ਬਾਲੀ ਟਾਪੂ ਹੈ। ਇਹ ਟਾਪੂ ਦੁਨੀਆ ਦੇ ਖੂਬਸੂਰਤ ਟਾਪੂਆਂ 'ਚੋਂ ਇਕ ਹੈ। ਇਹ ਜਾਵਾ ਦੇ ਪੂਰਵ 'ਚ ਸਥਿਤ ਹੈ। 1400 ਈਸਵੀ ਤੋਂ ਪਹਿਲਾਂ ਇੰਡੋਨੇਸ਼ੀਆ 'ਚ ਹਿੰਦੂ ਸਾਮਰਾਜ ਸੀ।
2. ਇੱਥੋਂ ਦੀ ਜ਼ਿਆਦਾਤਰ ਜਨਤਾ ਹਿੰਦੂ ਧਰਮ ਨੂੰ ਮੰਨਦੀ ਹੈ। ਇਹ ਵਿਸ਼ਵ ਪ੍ਰਸਿੱਧ ਸੈਰ ਸਪਾਟੇ ਵਾਲੀ ਥਾਂ ਹੈ, ਜਿਸ ਦੀ ਕਲਾ, ਸੰਗੀਤ, ਨਾਚ ਅਤੇ ਮੰਦਰ ਮਨਮੋਹਕ ਹਨ।
3. ਬਾਲੀ ਦੀ ਖੂਬਸੂਰਤੀ ਅੱਖਾਂ ਅਤੇ ਮਨ ਨੂੰ ਅਸਲੀ ਆਰਾਮ ਦਿੰਦੀ ਹੈ। ਨੀਲੇ ਸਮੁੰਦਰ ਅਤੇ ਪੁਰਾਣੇ ਮੰਦਰਾਂ ਵਾਲੀ ਇਹ ਥਾਂ ਸਾਰਿਆਂ ਨੂੰ ਆਪਣੇ ਵੱਲ ਖਿੱਚਦੀ ਹੈ।
4. ਜੁਲਾਈ-ਅਗਸਤ ਦੇ ਮਹੀਨੇ 'ਚ ਇੱਥੋਂ ਦੀ ਯਾਤਰਾ ਬਿਹਤਰ ਹੁੰਦੀ ਹੈ।
5. ਡੇਨਪਾਸਾਰ ਤੋਂ 40 ਕਿਲੋਮੀਟਰ ਦੂਰ ਸਥਿਤ 'ਨੁਸਾ ਦੂਆ' ਇਕ ਖੂਬਸੂਰਤ ਸ਼ਹਿਰ ਹੈ, ਜੋ ਬਾਲੀ ਦੀ ਰਾਜਧਾਨੀ ਹੈ। ਇੱਥੇ ਹਰੇ-ਭਰੇ ਪਾਰਕ, ਹਿੰਦੂ ਪੁਰਾਣਾਂ ਦੇ ਪਾਤਰਾਂ ਅਤੇ ਨੱਚਦੀਆਂ ਔਰਤਾਂ ਦੀਆਂ ਮੂਰਤੀਆਂ ਦੇਖਣ ਯੋਗ ਹਨ।
6. ਧਾਰਮਿਕ ਤਿਉਹਾਰਾਂ ਦੇ ਦੌਰਾਨ ਇੱਥੋਂ ਦੇ ਲੋਕ ਮੂਰਤੀਆਂ ਨੂੰ ਕੱਪੜੇ ਪਾਉਂਦੇ ਹਨ ਅਤੇ ਮੰਦਰਾਂ 'ਚ ਮੂਰਤੀਆਂ ਦੇ ਉੱਪਰ ਛੱਤਰੀਆਂ ਲਗਾਈਆਂ ਜਾਂਦੀਆਂ ਹਨ।
7. ਇੱਥੇ ਕਈ ਹਿੰਦੂ ਮੰਦਰ ਹਨ। ਇਸ ਦੇ ਇਲਾਵਾ ਹਰ ਘਰ ਜਾਂ ਹੋਟਲ 'ਚ ਇਕ ਛੋਟੇ ਮੰਦਰ ਦੀ ਸਥਾਪਨਾ ਕੀਤੀ ਗਈ ਹੈ।

Popular News

!-- -->