ਮੁੰਬਈ— ਫੈਸ਼ਨ ਹਰ ਰੋਜ਼ ਬਦਲਦਾ ਰਹਿੰਦਾ ਹੈ। ਲੜਕੀਆਂ ਵੀ ਨਵੇਂ ਫੈਸ਼ਨ ਨੂੰ ਕਾਪੀ ਕਰਦੀਆਂ ਹਨ। ਬਾਲੀਵੁੱਡ ਅਦਾਕਾਰ ਨਵੇਂ ਫੈਸ਼ਨ ਨੂੰ ਸਭ ਤੋਂ ਪਹਿਲਾਂ ਵਰਤਦੇ ਹਨ ਅਤੇ ਲੜਕੀਆਂ ਉਨ੍ਹਾਂ ਨੂੰ ਕਾਪੀ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਇਸ ਤਰ੍ਹਾਂ ਦੀਆਂ ਬਾਲੀਵੁੱਡ ਆਦਾਕਾਰਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਆਪਣੇ ਡਰੈਸਿੰਗ ਸੇਂਸ ਲਈ ਜ਼ਿਆਦਾਤਰ ਚਰਚਾ 'ਚ ਰਹਿੰਦੇ ਹਨ। ਅਸੀਂ ਗੱਲ ਕਰ ਰਹੇ ਹਾਂ ਦਿਸ਼ਾ ਪਟਾਨੀ ਦੀ।
ਦਿਸ਼ਾ ਪਟਾਨੀ ਨੇ ਕਈ ਤੇਲਗੂ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਬਾਲੀਵੁੱਡ 'ਚ ਵੀ ਆਪਣੀ ਐਕਟਿੰਗ ਦੇ ਨਾਲ ਇਕ ਅਲੱਗ ਪਹਿਚਾਣ ਬਣਾਈ। ਦਿਸ਼ਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਚਲਿੰਗ ਨਾਲ ਕੀਤੀ। ਮਿਸ ਇੰਦੌਰ ਦਿਸ਼ਾ ਪਟਾਨੀ ਪਹਿਲੀ ਜੇਤੂ ਰਹੀ। ਐਮ. ਐਸ ਧੋਨੀ 'ਚ ਦਿਸ਼ਾ ਪਟਾਨੀ ਨੂੰ ਦੇਖਿਆ ਗਿਆ ਜਿਸ 'ਚ ਉਹ ਅਲੱਗ ਲੁਕ 'ਚ ਦਿਖਾਈ ਦਿੱਤੀ। ਦਿਸ਼ਾ ਦੇ ਡਰੈਸਿੰਗ ਸੇਂਸ ਕਾਫੀ ਅਲੱਗ ਅਤੇ ਸਟਾਈਲਿਸ਼ ਹੈ। ਅੱਜਕਲ ਦਿਸ਼ਾ ਆਪਣੇ ਸਟਾਈਲ ਨਾਲ ਕਈ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਰਹੀ ਹੈ। ਐਕਟਿੰਗ ਤੋਂ ਇਲਾਵਾ ਦਿਸ਼ਾ ਨੂੰ ਡਾਂਸ ਬਹੁਤ ਪਸੰਦ ਹੈ।
ਲੈਕਮੇ ਫੈਸ਼ਨ ਵੀਕ 'ਚ ਦਿਸ਼ਾ ਪਟਾਨੀ ਨੇ ਰੈਂਪ ਵਾਕ ਕੀਤਾ। ਸ਼ੋਅ 'ਚ ਉਸ ਨੇ ਨੀਲੇ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ, ਜਿਸ ਉਹ ਕਾਫੀ ਖੂਬਸੂਰਤ ਦਿਖਾਈ ਦੇ ਰਹੀ ਸੀ। ਹਰ ਦਿਨ ਇੰਸਟਾਗਰਾਮ 'ਤੇ ਤਸਵੀਰਾਂ ਸ਼ੇਅਰ ਕਰਦੀ ਹੈ, ਜਿਸ 'ਚ ਦਿਸ਼ਾ ਕਾਫੀ ਸਟਾਈਲਿਸ਼ ਨਜ਼ਰ ਆ ਰਹੀ ਸੀ। ਦਿਸ਼ਾ ਦੀ ਲੁਕ ਨੂੰ ਲੋਕ ਬਹੁਤ ਪਸੰਦ ਕਰਦੇ ਹਨ। ਟ੍ਰੈਡਿੰਸ਼ਨਲ ਹੋਵੇ ਜਾਂ ਵੈਸਟਨ ਹਰ ਤਰ੍ਹਾਂ ਦੀ ਪੋਸ਼ਾਕ 'ਚ ਸਟਾਈਲਿਸ਼ ਦਿਖਾਈ ਦਿੰਦੀ ਹੈ। ਅੱਜ ਅਸੀਂ ਤੁਹਾਨੂੰ ਦਿਸ਼ਾ ਦੀਆਂ ਕੁਝ ਇਸ ਤਰ੍ਹਾਂ ਦੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਉਸ ਦੇ ਦੀਵਾਨੇ ਹੋ ਜਾਵੋਗੇ।