ਮੁੰਬਈ— ਬੱਚਿਆਂ ਲਈ ਖਿਡੌਣੇ ਉਨ੍ਹਾਂ ਦੇ ਖਾਸ ਦੋਸਤਾਂ ਤੋਂ ਘੱਟ ਨਹੀਂ ਹੁੰਦੇ। ਇਸ ਨਾਲ ਬੱਚਿਆਂ ਦੀਆਂ ਖੁਸ਼ੀਆਂ ਅਤੇ ਭਾਵਨਾਵਾਂ ਜੁੜੀਆਂ ਹੋਈਆ ਹੁੰਦੀਆਂ ਹਨ। ਅਜਿਹਾ ਨਹੀਂ ਹੈ ਕਿ ਬੱਚੇ ਸਿਰਫ ਖੇਡਦੇ ਹਨ, ਉਹ ਇਨ੍ਹਾਂ ਤੋਂ ਬਹੁਤ ਕੁੱਝ ਸਿੱਖਦੇ ਹਨ। ਕੁੱਝ ਲੋਕ ਕਹਿੰਦੇ ਹਨ ਕਿ ਖਿਡੌਣੇ ਸਿਰਫ ਛੋਟੇ ਬੱਚਿਆਂ ਦੇ ਖੇਡਣ ਦੇ ਲਈ ਹੁੰਦੇ ਹਨ ਪਰ ਵੱਡੇ ਬੱਚਿਆਂ ਲਈ ਵੀ ਖਿਡੌਣੇ ਅਹਿਮ ਭੂਮਿਕਾ ਨਿਭਾਉਂਦੇ ਹਨ।
1. ਬਲਾਕ ਵਾਲੇ ਖਿਡੌਣੇ
ਬਲਾਕ ਹਰ ਉਮਰ ਦੇ ਬੱਚਿਆਂ ਲਈ ਬਹੁਤ ਚੰਗੇ ਹੁੰਦੇ ਹਨ। ਇਸ ਨਾਲ ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੇ ਨਾਮ, ਚੀਜ਼ਾਂ ਨੂੰ ਜੋੜਕੇ ਕਾਰ ਬਣਾਉਣਾ, ਗੇਂਦ ਮਸ਼ੀਨ ਅਤੇ ਨਾ ਜਾਨੇ ਕਿੰਨੀ ਤਰ੍ਹਾਂ ਦੀਆਂ ਚੀਜ਼ਾਂ ਬਣਾਈਆ ਜਾ ਸਕਦੀਆਂ ਹਨ।
2. ਪੇਂਟਿੰਗ ਅਤੇ ਆਰਟ
ਬੱਚਿਆਂ ਦੇ ਕੋਲ ਜੇਕਰ ਕੁੱਝ ਨਾ ਹੋਵੇ ਤਾਂ ਉਹ ਜਲਦੀ ਹੀ ਬੋਰ ਹੋ ਜਾਂਦੇ ਹਨ। ਬੱਚਿਆਂ ਨੂੰ ਖੁਸ਼ ਕਰਨ ਦੇ ਲਈ ਤੁਸੀਂ ਉਨ੍ਹਾਂ ਨੂੰ ਪੇਂਟਿੰਗ ਕਰਨ ਦਾ ਸਾਮਾਨ ਦੇ ਸਕਦੇ ਹੋ।
3. ਕਾਰ
ਕਾਰ, ਬਾਈਕ, ਹਵਾਈ ਜਹਾਜ ਬੱਚਿਆਂ ਦੇ ਪਸੰਦ ਦੇ ਖਿਡੌਣੇ ਹਨ। ਜ਼ਰੂਰੀ ਨਹੀਂ ਇਸ ਨਾਲ ਬੱਚੇ ਖੇਲ ਸਕਦੇ ਹਨ। ਇਨ੍ਹਾਂ ਨਾਲ ਖੇਡ ਕੇ ਹਰ ਤਰ੍ਹਾਂ ਦੇ ਬੱਚੇ ਖੁਸ਼ ਹੁੰਦੇ ਹਨ।
4. ਮਿਊਜਿਕ ਖਿਡੌਣੇ
ਬੱਚੇ ਮਿਊਜਿਕ ਦੇ ਬਹੁਤ ਦੀਵਾਨੇ ਹੁੰਦੇ ਹਨ। ਬੱਚਿਆਂ ਨੂੰ ਛੋਟਾ ਡਰੱਮ, ਗਿਟਾਰ ਖੇਡਣ ਦੇ ਲਈ ਦਿਓ। ਇਸ ਨਾਲ ਬੱਚਿਆਂ ਦਾ ਮਨੋਰੰਜਨ ਵੀ ਹੋ ਜਾਵੇਗਾ ਅਤੇ ਮਿਊਜਿਕ 'ਚ ਦਿਲਚਸਪੀ ਵੀ ਹੋਣ ਲੱਗੇਗੀ।
ਭਾਰਤ ਦੀਆਂ ਇਨ੍ਹਾਂ ਥਾਂਵਾਂ 'ਤੇ ਲੜਕੀਆਂ ਨਹੀਂ ਪਹਿਨ ਸਕਦੀਆਂ ਜੀਨ
NEXT STORY