ਜਲੰਧਰ— ਜੇ ਤੁਸੀਂ ਵੀ ਇਕ ਸਿਹਤਮੰਦ ਜਿੰਦਗੀ ਦੀ ਇੱਛਾ ਰੱਖਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਅਕਸਰ ਲੋਕ ਘਰਾਂ 'ਚ ਫਲਾਂ ਅਤੇ ਸਬਜੀਆਂ ਦੀ ਵਰਤੋਂ ਕਰਦੇ ਹਨ ਪਰ ਉਨ੍ਹਾਂ ਦੇ ਬੀਜ ਬੇਕਾਰ ਸਮਝ ਕੇ ਸੁੱਟ ਦਿੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਬੀਜਾਂ 'ਚ ਵੀ ਕਈ ਪੌਸ਼ਟਿਕ ਤੱਤ ਹੁੰਦੇ ਹਨ, ਜਿਨ੍ਹਾਂ ਦੀ ਵਰਤੋਂ ਨਾਲ ਸਰੀਰ ਦੇ ਕਈ ਰੋਗ ਦੂਰ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਬੀਜਾਂ ਬਾਰੇ ਦੱਸ ਰਹੇ ਹਾਂ।
1. ਕੱਦੂ ਦੇ ਬੀਜ
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਬੀਜਾਂ 'ਚ ਵਿਟਾਮਿਨ ਬੀ ਅਤੇ ਫਾਲਿਕ ਐਸਿਡ ਦੇ ਇਲਾਵਾ ਇਕ ਕੈਮੀਕਲ ਹੁੰਦਾ ਹੈ, ਜੋ ਸਾਡੇ ਮੂਡ ਨੂੰ ਬਿਹਤਰ ਬਣਾਉਣ 'ਚ ਮਦਦ ਕਰਦਾ ਹੈ। ਇਹ ਬੀਜ ਸ਼ੂਗਰ ਮਰੀਜਾਂ ਲਈ ਫਾਇਦੇਮੰਦ ਹੁੰਦੇ ਹਨ। ਇਹ ਸਰੀਰ 'ਚ ਇਨਸੁਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਬੀਜਾਂ ਨੂੰ ਰੋਸਟ ਕਰਨ ਮਗਰੋਂ ਖਾਧਾ ਜਾ ਸਕਦਾ ਹੈ।
2. ਕਟਹਲ ਦੀ ਬੀਜ
ਜਿਨ੍ਹਾਂ ਲੋਕਾਂ ਨੂੰ ਭੁੱਖ ਨਹੀਂ ਲੱਗਦੀ ਉਨ੍ਹਾਂ ਲੋਕਾਂ ਲਈ ਕਟਹਲ ਦੇ ਬੀਜ ਵਰਦਾਨ ਹਨ। ਇਸ ਲਈ ਕਟਹਲ ਦੇ ਬੀਜਾਂ ਨੂੰ ਰਾਤ ਨੂੰ ਭਿਓਂ ਕੇ ਸਵੇਰੇ ਖਾਣ ਨਾਲ ਭੁੱਖ ਵੱਧਦੀ ਹੈ।
3. ਤਰਬੂਜ ਦੇ ਬੀਜ
ਭਾਰ ਘਟਾਉਣ ਲਈ ਤਰਬੂਜ ਦੇ ਬੀਜ ਵਧੀਆ ਮੰਨੇ ਜਾਂਦੇ ਹਨ। ਇਸ ਲਈ ਤੁਸੀਂ ਇਨ੍ਹਾਂ ਬੀਜਾਂ ਨੂੰ ਛਿੱਲ ਕੇ ਦੁੱਧ ਜਾਂ ਪਾਣੀ ਨਾਲ ਲਓ।
4. ਅੰਗੂਰ ਦੇ ਬੀਜ
ਅੰਗੂਰ 'ਚ ਕਾਫੀ ਮਾਤਰਾ 'ਚ ਵਿਟਾਮਿਨ ਈ ਪਾਇਆ ਜਾਂਦਾ ਹੈ। ਇਸ ਦੇ ਬੀਜਾਂ ਤੋਂ ਨਿਕਲੇ ਤੇਲ ਦੀ ਵਰਤੋਂ ਦਵਾਈਆਂ ਬਣਾਉਣ 'ਚ ਕੀਤੀ ਜਾਂਦੀ ਹੈ। ਅੰਗੂਰ ਦੇ ਬੀਜ 'ਚ ਐਂਟੀ ਆਕਸੀਡੈਂਟ ਹੁੰਦੇ ਹਨ। ਇਹ ਤੁਹਾਡੇ ਸਰੀਰ ਦੇ ਸੋਫਟ ਟਿਸ਼ੂਆਂ ਨੂੰ ਰੈਡੀਕਲਸ ਤੋਂ ਸੁਰੱਖਿਅਤ ਰੱਖਦੇ ਹਨ। ਇਸ ਨਾਲ ਡਾਇਬੀਟੀਜ਼ ਦਾ ਖਤਰਾ ਵੀ ਘੱਟ ਜਾਂਦਾ ਹੈ।
ਕਾਂਸ 'ਚ ਸੋਨਮ ਕਪੂਰ ਨੇ ਕਾਪੀ ਕੀਤਾ ਹੈ ਇਸ ਅਦਾਕਾਰਾ ਦਾ ਸਟਾਇਲ...
NEXT STORY