ਨਵੀਂ ਦਿੱਲੀ— ਰਸੋਈ ਸਾਡੇ ਘਰ ਦਾ ਅਹਿਮ ਹਿੱਸਾ ਹੁੰਦੀ ਹੈ। ਇੱਥੇ ਬਣਿਆ ਖਾਣਾ ਸਾਡੇ ਸਰੀਰਕ ਅਤੇ ਮਾਨਸਿਕ ਸਿਹਤ ਨੂੰ ਬਣਾਈ ਰੱਖਦਾ ਹੈ। ਅਜਿਹੇ ਵਿਚ ਰਸੋਈ ਦੀ ਸਹੀਂ ਦਿਸ਼ਾ ਵਿਚ ਹੋਣਾ ਬਹੁਤ ਜਰੂਰੀ ਹੈ। ਕੁਝ ਲੋਕ ਤਾਂ ਘਰ ਬਣਵਾਉਣ ਲਈ ਵਾਸਤੂ ਦਾ ਬਹੁਕ ਧਿਆਨ ਰੱਖਦੇ ਹਨ ਪਰ ਰਸੋਈ ਵਲ ਜ਼ਿਆਦਾ ਧਿਆਨ ਨਹੀਂ ਦੇ ਪਾਉਂਦੇ। ਅਜਿਹੇ ਵਿਚ ਜੇ ਤੁਸੀਂ ਕਿਚਨ ਵਿਚ ਵਾਸਤੂ ਦੋਸ਼ ਹੋਵੇ ਤਾਂ ਖਾਣਾ ਬਣਾਉਣ ਵਾਲੇ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਲਈ ਜ਼ਿਆਦਾ ਕੁਝ ਨਹੀਂ ਤਾਂ ਸਿਰਫ ਕੁਝ ਆਸਾਨ ਟਿਪਸ ਅਪਣਾ ਕੇ ਤੁਸੀਂ ਰਸੋਈ ਵਿਚ ਬਰਕਤ ਬਣਾਈ ਰੱਖ ਸਕਦੇ ਹੋ। ਆਓ ਜਾਣਦੇ ਹਾਂ ਕੁਝ ਟਿਪਸ ਦੇ ਬਾਰੇ ਵਿਚ
1. ਵਾਸਤੂ ਦੇ ਹਿੱਸਾਬ ਨਾਲ ਕਿਚਨ ਵਿਚ ਦੱਖਣੀ ਜਾਂ ਪੂਰਵੀ ਜਾਂ ਉਤਰ-ਪੱਛਮ ਦਿਸ਼ਾ ਵਿਚ ਹੋਣੀ ਚੀਹੀਦੀ ਹੈ।
2. ਕਿਸਨ ਵਿਚ ਚੂਲਾ ਹਮੇਸ਼ਾ ਪੂਰਵੀ ਦਿਸ਼ਾ ਵਿਚ ਰੱਖਣਾ ਚਾਹੀਦਾ ਹੈ ਅਤੇ ਫਰਿੱਜ ਜਾਂ ਮਾਈਕਰੋਵੇਵ ਅਗਰ ਕੋਣ ਵਿਚ ਹੋਣਾ ਚਾਹੀਦਾ ਹੈ।
3. ਰੋਸਈ ਅਜਿਹੀ ਦਿਸ਼ਾ ਵਿਚ ਹੋਣੀ ਚਾਹੀਦੀ ਹੈ ਜਿੱਥੇ ਹਮੇਸ਼ਾ ਧੁੱਪ ਅਤੇ ਹਵਾ ਆਉਂਦੀ ਰਹੇ।
4. ਘਰ ਦੇ ਮੈਂਬਰਾਂ ਨੂੰ ਕਦੇਂ ਵੀ ਕਿਚਨ ਵਿਚ ਬੈਠ ਕੇ ਭੋਜਨ ਨਹੀਂ ਕਰਨਾ ਚਾਹੀਦਾ। ਇਸ ਨਾਲ ਉਨ੍ਹਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।
5. ਕਿਚਨ ਨੂੰ ਹਮੇਸ਼ਾ ਸਾਫ-ਸੁੱਥਰਾ ਰੱਖਣਾ ਚਾਹੀਦਾ ਹੈ ਅਤੇ ਕਦੇਂ ਵੀ ਰਾਤ ਨੂੰ ਝੁਠੇ ਭਾਂਡੇ ਨਹੀਂ ਰੱਖਣੇ ਚਾਹੀਦੇ।
6. ਚੂਲੇ ਦੇ ਉੱਤੇ ਸਾਮਾਨ ਰੱਖਣ ਵਾਲੀਆਂ ਅਲਮਾਰੀਆਂ ਨਹੀਂ ਹੋਣੀਆਂ ਚਾਹੀਦੀਆਂ। ਰਸੋਈ ਦੀਆਂ ਦੀਵਾਰਾਂ ਦੇ ਨਾਲ ਜਾਂ ਇਸ ਦੇ ਠੀਕ ਉੱਤੇ ਮੰਜਿਲ 'ਤੇ ਬਾਥਰੂਮ ਨਹੀਂ ਹੋਣਾ ਚਾਹੀਦਾ।
7. ਕਿਚਨ ਵਿਚ ਹਮੇਸ਼ਾ ਨਹਾ ਕੇ ਹੀ ਜਾਣਾ ਚਾਹੀਦਾ ਹੈ ਅਤੇ ਕਦੇਂ ਵੀ ਗੁੱਸੇ ਜਾਂ ਚਿੜਚਿੜੇਪਨ ਨਾਲ ਕਿਚਨ ਵਿਚ ਕੰਮ ਨਹੀਂ ਕਰਨਾ ਚਾਹੀਦਾ।
8. ਕਿਚਨ ਵਿਚ ਕੋਕਰੋਚ, ਮੱਕੜੀ ਦੇ ਜਾਲੇ ਜਾਂ ਕਿਰਲੀਆਂ ਨਹੀਂ ਰਹਿਣ ਦੇਣੀਆਂ ਚਾਹੀਦੀਆਂ।
9. ਰਸੋਈ ਵਿਚੋਂ ਟੁੱਟੇ-ਫੁੱਟੇ ਅਤੇ ਦਰਾਰਾਂ ਵਾਲੇ ਭਾਂਡਿਆਂ ਨੂੰ ਕੱਢ ਦੇਣੇ ਚਾਹੀਦੇ ਹਨ। ਇਸ ਨਾਲ ਘਰ ਵਿਚ ਨੈਗੇਟਿਵ ਐਨਰਜੀ ਆਉਂਦੀ ਹੈ।
10. ਕਿਚਨ ਵਿਚ ਕਿਸੇ ਵੀ ਤਰ੍ਹਾਂ ਦੀ ਲੀਕੇਜ ਨਹੀਂ ਹੋਣੀ ਚਾਹੀਦੀ। ਜੇ ਨਲ ਖਰਾਬ ਹੋ ਜਾਵੇ ਤਾਂ ਉਨ੍ਹਾਂ ਨੂੰ ਤੁਰੰਤ ਠੀਕ ਕਰਵਾ ਲੈਣੀ ਚਾਹੀਦਾ ਹੈ।
ਜੇਕਰ ਇਸ ਅੱਖਰ ਵਾਲਾ ਵਿਅਕਤੀ ਹੈ ਤੁਹਾਡਾ ਲਾਈਫ ਪਾਰਟਨਰ ਤਾਂ ਤੁਸੀਂ ਹੋ ਲੱਕੀ
NEXT STORY