ਜਲੰਧਰ— ਘਰ ਦੀ ਡੈਕੋਰੇਸ਼ਨ ਸਿਰਫ ਮਹਿੰਗੇ ਫਰਨੀਚਰ ਨਾਲ ਹੀ ਨਹੀਂ ਹੁੰਦੀ, ਸਗੋਂ ਤੁਸੀਂ ਆਪਣੇ ਯੂਨੀਕ ਆਈਡੀਆਜ਼ ਨਾਲ ਵੀ ਘਰ ਦਾ ਕੋਨਾ-ਕੋਨਾ ਸਜਾ ਸਕਦੇ ਹੋ। ਇਸਦੇ ਲਈ ਤੁਹਾਨੂੰ ਜ਼ਿਆਦਾ ਪੈਸਾ ਖਰਚ ਕਰਨ ਦੀ ਲੋੜ ਵੀ ਨਹੀਂ, ਹੁੰਦੀ ਸਗੋਂ ਤੁਸੀਂ ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ, ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਵੇਸਟ ਸਮਝ ਕੇ ਕਬਾੜ ਵਿਚ ਸੁੱਟ ਦਿੰਦੇ ਹਨ। ਹੁਣ ਵਾਈਨ ਦੀਆਂ ਬੋਤਲਾਂ ਨੂੰ ਹੀ ਦੇਖ ਲਓ ਜਾਂ ਤਾਂ ਲੋਕ ਇਨ੍ਹਾਂ ਵਿਚ ਪਾਣੀ ਭਰ ਕੇ ਫਰਿੱਜ ਵਿਚ ਸਜਾ ਦਿੰਦੇ ਹਨ ਜਾਂ ਇਨ੍ਹਾਂ ਨੂੰ ਕਬਾੜ ਵਿਚ ਵੇਚ ਦਿੰਦੇ ਹਨ ਪਰ ਇਨ੍ਹਾਂ ਬੋਤਲਾਂ ਨੂੰ ਇੰਟੀਰੀਅਰ ਡੈਕੋਰ ਦੇ ਤੌਰ 'ਤੇ ਪ੍ਰਯੋਗ ਕੀਤਾ ਜਾ ਸਕਦਾ ਹੈ। ਇਨ੍ਹਾਂ 'ਤੇ ਤੁਸੀਂ ਵੱਖਰੇ ਤਰ੍ਹਾਂ ਦਾ ਪੇਂਟ ਕਰ ਸਕਦੇ ਹੋ ਜਾਂ ਫਿਰ ਇਸ 'ਤੇ ਜੂਟ ਦੀਆਂ ਰੱਸੀਆਂ, ਜੈਮ ਸਟੋਨ ਚਿਪਕਾ ਕੇ ਇਨ੍ਹਾਂ ਨੂੰ ਫਲਾਵਰ ਪੌਟ ਵਾਂਗ ਇਸਤੇਮਾਲ ਕਰ ਸਕਦੇ ਹੋ।
ਸੈਂਟਰਪੀਸ
ਤੁਸੀਂ ਟੇਬਲ 'ਤੇ ਇਸ ਨੂੰ ਸੈਂਟਰਪੀਸ ਵਾਂਗ ਇਸਤੇਮਾਲ ਕਰ ਸਕਦੇ ਹੋ। ਵਾਈਨ ਦੀ ਬੋਤਲ ਨੂੰ ਫਲਾਵਰ ਪੌਟ ਵਾਂਗ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਬੋਤਲ ਦੇ ਬਾਹਰਲੇ ਪਾਸੇ ਗਲੂ ਦੀ ਮਦਦ ਨਾਲ ਰੰਗ-ਬਿਰੰਗੇ ਜੈਮ ਸਟੋਨ ਚਿਪਕਾ ਲਓ ਅਤੇ ਫਿਰ ਇਸ ਵਿਚ ਰੰਗ-ਬਿਰੰਗੇ ਅਸਲੀ ਜਾਂ ਆਰਟੀਫੀਸ਼ੀਅਲ ਫੁੱਲ ਸਜਾਓ।
ਲੈਂਪ ਬਣਾਓ
ਵਾਈਨ ਬੋਤਲ ਦੀ ਮਦਦ ਨਾਲ ਤੁਸੀਂ ਖੂਬਸੂਰਤ ਲੈਂਪ ਵੀ ਬਣਾ ਸਕਦੇ ਹੋ। ਪੁਰਾਣੇ ਲੈਂਪ ਦੇ ਸਟੈਂਡ ਦੀ ਥਾਂ ਵਾਈਨ ਬੋਤਲ ਫਿੱਟ ਕਰੋ ਜਾਂ ਵਾਈਨ ਦੀ ਬੋਤਲ ਵਿਚ ਕਲਰਫੁੱਲ ਲਾਈਟ ਸੈੱਟ ਕਰ ਕੇ ਇਸ ਨੂੰ ਕਾਰਨਰ 'ਚ ਸਜਾਓ।
ਸ਼ੋਅ ਪੀਸ
ਇਨ੍ਹਾਂ 'ਤੇ ਰੰਗ-ਬਿਰੰਗੇ ਪੇਂਟ ਕਰ ਕੇ ਸ਼ੋਅ ਪੀਸ ਵਾਂਗ ਵੀ ਇਸਤੇਮਾਲ ਕਰ ਸਕਦੇ ਹੋ। ਬੋਤਲ ਦੇ ਅੰਦਰ ਤੁਸੀਂ ਖੂਬਸੂਰਤ ਪੱਥਰ ਜਾਂ ਫੁੱਲ ਵੀ ਲਗਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਬੋਤਲ 'ਤੇ ਜੂਟ ਦੀ ਰੱਸੀ ਲਪੇਟ ਕੇ ਜਾਂ ਚੰਗੀ ਤਰ੍ਹਾਂ ਚਿਪਕਾ ਕੇ ਵੀ ਡੈਕੋਰੇਸ਼ਨ ਕਰ ਕੇ ਇਕ ਚੰਗਾ ਸ਼ੋਅ ਪੀਸ ਤਿਆਰ ਕਰ ਸਕਦੇ ਹੋ।
ਹੈਂਗਿੰਗ ਲਾਈਟ
ਫੈਸਟਿਵ ਸੀਜ਼ਨ ਵਿਚ ਜੇ ਤੁਸੀਂ ਹੈਂਗਿੰਗ ਲਾਈਟ ਲਗਵਾਉਣ ਬਾਰੇ ਸੋਚ ਰਹੇ ਹੋ ਤਾਂ ਵਾਈਨ ਬੋਤਲ ਦੀ ਮਦਦ ਨਾਲ ਇਨ੍ਹਾਂ ਨੂੰ ਖੁਦ ਵੀ ਤਿਆਰ ਕਰ ਸਕਦੇ ਹੋ ਪਰ ਇਸ ਲਈ ਤੁਹਾਨੂੰ ਹੈਂਗਿੰਗ ਸਟੈਂਟ ਦੀ ਲੋੜ ਪਵੇਗੀ, ਜਿਸ 'ਤੇ ਤੁਸੀਂ ਵਾਈਨ ਬੋਤਲ ਅਤੇ ਲਾਈਟ ਚੰਗੀ ਤਰ੍ਹਾਂ ਸੈੱਟ ਕਰ ਕੇ ਇਨ੍ਹਾਂ ਨੂੰ ਲਟਕਾ ਸਕਦੇ ਹੋ।
ਛੋਟੇ ਬੂਟੇ ਲਗਾਓ
ਵਾਈਨ ਦੀ ਖਾਲੀ ਬੋਤਲ ਵਿਚ ਤੁਸੀਂ ਛੋਟੇ-ਛੋਟੇ ਬੂਟੇ ਲਗਾ ਸਕਦੇ ਹੋ, ਜੋ ਡੈਕੋਰੇਸ਼ਨ ਦਾ ਕੰਮ ਵੀ ਦਿੰਦੇ ਹਨ, ਜਿਵੇਂ ਤੁਸੀਂ ਬੋਤਲ ਵਿਚ ਪਾਣੀ ਭਰ ਕੇ ਮਨੀ ਪਲਾਂਟ ਜਾਂ ਬੈਂਬੂ ਪਲਾਂਟ ਲਗਾ ਸਕਦੇ ਹੋ।
ਇਨਸਾਨ ਨੇ ਨਹੀਂ ਬਣਾਈ ਇਹ ਗੁਫਾ, ਇਸ ਨੂੰ ਦੇਖ ਵਿਗਿਆਨੀ ਵੀ ਰਹਿ ਗਏ ਦੰਗ
NEXT STORY