ਨਵੀਂ ਦਿੱਲੀ— ਬੱਚਿਆਂ ਵਿਚ ਕੁਝ ਨਾ ਕੁਝ ਨਵਾਂ ਕਰਨ ਦੀ ਉਤਸੁਕਤਾ ਹੁੰਦੀ ਹੈ। ਦੂਜਾ ਉਹ ਕਿਸੇ ਵੀ ਕੰਮ ਨੂੰ ਕਾਫੀ ਚੰਗੀ ਤਰ੍ਹਾਂ ਨਾਲ ਸਮੱਝ ਵੀ ਲੈਂਦੇ ਹਨ। ਪੇਂਟਿੰਗ ਤਾਂ ਕਰਨਾ ਮੰਨੋ ਜਿਵੇਂ ਉਨ੍ਹਾਂ ਦੀ ਬੈਸਟ ਹੈਬਿਟ ਹੈ। ਇਸ ਤੋਂ ਇਲਾਵਾ ਘਰ ਦੀ ਪੁਰਾਣੀਆਂ ਚੀਜ਼ਾਂ ਨੂੰ ਦੁਬਾਰਾ ਕਿਸੇ ਨਾ ਕਿਸੇ ਕੰਮ ਲਈ ਵਰਤੋਂ ਕਰਨਾ ਉਨ੍ਹਾਂ ਦਾ ਹੁਨਰ ਹੈ। ਤਾਂ ਕਿਉਂ ਨਾ ਅਸੀਂ ਬੱਚਿਆਂ ਦੇ ਇਸ ਹੁਨਰ ਨਾਲ ਆਪਣੇ ਘਰ ਨੂੰ ਸਜਾਈਏ ਅਤੇ ਉਸ ਨੂੰ ਯੂਨਿਕ ਲੁਕ ਦੇਈਏ। ਪੇਪਰ ਪਲੇਟਸ ਦੀ ਵਰਤੋਂ ਤਾਂ ਸਾਰੇ ਘਰਾਂ ਵਿਚ ਹੁੰਦੀ ਹੈ ਪਰ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਨ੍ਹਾਂ ਦਾ ਤੁਸੀਂ ਦੁਬਾਰਾ ਵੀ ਵਰਤੋਂ ਕਰਕੇ ਡੈਕੋਰੇਸ਼ਨ ਲਈ ਇਸਤੇਮਾਲ ਕਰ ਸਕਦੇ ਹੋ। ਤੁਸੀਂ ਦੀਵਾਰਾਂ ਦੀ ਡੈਕੋਰੇਸ਼ਨ ਲਈ ਬਾਜ਼ਾਰ ਵਿਚੋਂ ਮਹਿੰਗੇ-ਮਹਿੰਗੇ ਪ੍ਰੋਡਕਟਸ ਖਰੀਦ ਕੇ ਲਿਆਉਣ ਦੀ ਬਜਾਏ ਇਨ੍ਹਾਂ ਪੇਪਰ ਪਲੇਟਸ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਪੇਪਰ ਪਲੇਟ ਨਾਲ ਪੇਪਰ ਪਲੇਟ ਫਿੱਸ਼ ਬਣਾਉਣ ਦਾ ਤਰੀਕਾ
ਜ਼ਰੂਰੀ ਸਾਮਾਨ
- 6-7 ਪਲੇਟਸ
- ਟੇਪ
- ਪੇਂਟਿੰਗ ਕਲਰ
ਬਣਾਉਣ ਦਾ ਤਰੀਕਾ
1. ਸਭ ਤੋਂ ਪਹਿਲਾਂ ਪਲੇਟਸ ਨੂੰ ਫਿੱਸ਼ ਦੇ ਮੂੰਹ ਵਾਂਗ ਬਣਾ ਲਓ।
2. ਫਿਰ ਪਲੇਟ ਦੇ ਟੁੱਟੇ ਹੋਏ ਹਿੱਸੇ ਨਾਲ ਫਿੱਸ਼ ਦੀ ਪੂੰਛ ਬਣਾ ਲਓ। ਉਸ ਨੂੰ ਟੇਪ ਦੀ ਮਦਦ ਨਾਲ ਪਲੇਟ ਦੇ ਪਿੱਛੇ ਚਿਪਕਾ ਦਿਓ।
3. ਇਸ ਤੋਂ ਬਾਅਦ ਫਿੱਸ਼ ਦੀਆਂ ਅੱਖਾ ਬਣਾਓ ਅਤੇ ਉਸ 'ਤੇ ਪੇਂਟ ਕਰੋ।
ਪਤੀ ਨਾਲ ਪਿਆਰ ਜਤਾਉਣ ਦੇ ਇਹ ਤਰੀਕੇ ਕਦੇਂ ਨਹੀਂ ਹੁੰਦੇ ਫੇਲ
NEXT STORY