ਨਵੀਂ ਦਿੱਲੀ— ਅੱਖਾਂ ਦੀ ਰੋਸ਼ਨੀ ਕਮਜ਼ੋਰ ਹੋਣ 'ਤੇ ਚਸ਼ਮਾ ਲਗਾਉਣ ਨਾਲ ਨੱਕ 'ਤੇ ਨਿਸ਼ਾਨ ਪੈਣ ਲੱਗਦੇ ਹਨ। ਇਸ ਕਾਰਨ ਚਿਹਰੇ ਦੀ ਖੂਬਸੂਰਤੀ ਖਰਾਬ ਹੋ ਜਾਂਦੀ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਮਹਿੰਗੀ ਕਰੀਮਾਂ ਦੀ ਵਰਤੋਂ ਕਰਨ ਤੋਂ ਬਿਹਤਰ ਹੈ ਕਿ ਕੁਝ ਘਰੇਲੂ ਤਰੀਕੇ ਅਪਣਾ ਕੇ ਤੁਸੀਂ ਨੱਕ 'ਤੇ ਪਏ ਚਸ਼ਮੇ ਦੇ ਨਿਸ਼ਾਨਾਂ ਨੂੰ ਹਟਾ ਸਕਦੇ ਹੋ।
1. ਨਿੰਬੂ
ਨਿੰਬ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ। ਚਮੜੀ 'ਤੇ ਕਾਲੇ ਘੇਰੇ ਦੂਰ ਕਰਨ ਲਈ ਇਹ ਸਭ ਤੋਂ ਚੰਗਾ ਉਪਾਅ ਹੈ। ਨੱਕ ਦੇ ਨਿਸ਼ਾਨਾਂ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਿੰਬੂ ਦਾ ਰਸ ਨੱਕ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਰਗੜੋ। ਇਸ ਨਾਲ ਹੋਲੀ-ਹੋਲੀ ਕਾਲੇ ਨਿਸ਼ਾਨ ਘੱਟ ਹੋਣ ਲੱਗਣਗੇ।
2. ਸੇਬ ਦਾ ਸਿਰਕਾ
ਐਪਲ ਸਾਈਡਰ ਵਿਨੇਗਰ ਮਤਲਬ ਸੇਬ ਦਾ ਸਿਰਕਾ ਸਿਹਤ ਅਤੇ ਬਿਊਟੀ ਦੋਹਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਬਰਾਬਰ ਮਾਤਰਾ ਵਿਚ ਪਾਣੀ ਅਤੇ ਸੇਬ ਦਾ ਸਿਰਕਾ ਮਿਲਾ ਕੇ ਨੱਕ 'ਤੇ ਲਗਾਓ ਅਤੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨਾਲ ਨਿਸ਼ਾਨ ਹਲਕੇ ਪੈਣੇ ਸ਼ੁਰੂ ਹੋ ਜਾਣਗੇ।
3. ਖੀਰਾ
ਚਿਹਰੇ ਦੇ ਦਾਗ ਧੱਬੇ ਦੂਰ ਕਰਨ ਲਈ ਖੀਰੇ ਦੀ ਵਰਤੋਂ ਕਰੋ। ਖੀਰੇ ਨੂੰ ਨੱਕ 'ਤੇ ਰਗੜਣ ਨਾਲ ਫਾਇਦਾ ਹੁੰਦਾ ਹੈ। ਤੁਸੀਂ ਖੀਰੇ ਦੇ ਰਸ ਵਿਚ ਟਮਾਟਰ ਦਾ ਰਸ ਵੀ ਮਿਲਾ ਕੇ ਲਗਾ ਸਕਦੇ ਹੋ।
ਜੋੜਾਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਇਨ੍ਹਾਂ ਚੀਜ਼ਾਂ ਦੀ ਕਰੋ ਵਰਤੋ
NEXT STORY