ਭੁੱਲ ਕੇ ਵੀ ਨਾ ਲਗਾਓ ਘਰ 'ਚ ਇਹ ਬੂਟਾ, ਜਾ ਸਕਦੀ ਹੈ ਜਾਨ

You Are HereLife-Style
Monday, March 20, 2017-4:40 PM

ਜਲੰਧਰ— ਜ਼ਿਆਦਾਤਰ ਲੋਕ ਬੂਟਿਆਂ ਦੇ ਨਾਲ ਘਰ ਦੀ ਸਜਾਵਟ ਕਰਦੇ ਹਨ। ਲੋਕ ਇਸ ਤਰ੍ਹਾਂ ਦੇ ਬੂਟੇ ਪਸੰਦ ਕਰਦੇ ਹਨ ਜਿਨ੍ਹਾਂ ਨਾਲ ਘਰ ਦੀ ਖੂਬਸੂਰਤੀ ਵੱਧੇ। ਕਈ ਵਾਰ ਉਹ ਇਸ ਤਰ੍ਹਾਂ ਦੇ ਬੂਟੇ ਲਗਾ ਲੈਂਦੇ ਹਨ ਜਿਨ੍ਹਾਂ ਬਾਰੇ ਉਹਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਪਰ ਤੁਸੀਂ ਇਹ ਨਹੀਂ ਜਾਣਦੇ ਕਿ ਇਹ ਸਿਹਤ ਦੇ ਲਈ ਕਿੰਨੇ ਹਾਨੀਕਾਰਕ ਹੋ ਸਕਦੇ ਹਨ। ਇਕ ਇਸ ਤਰ੍ਹਾਂ ਦਾ ਹੀ ਬੂਟਾ ਹੈ ਡੰਬ ਕੇਨ। ਇਹ ਇਕ ਜਾਨਲੇਵਾ ਬੂਟਾ ਹੈ। ਇਸ ਨੂੰ ਘਰ 'ਚ ਲਗਾਉਣ ਦੇ ਨਾਲ ਜਾਨ ਵੀ ਜਾ ਸਕਦੀ ਹੈ।
ਜ਼ਿਆਦਾਤਰ ਲੋਕ ਇਸ ਬੂਟੇ ਨੂੰ ਘਰ 'ਚ ਲਗਾਉਂਦੇ ਹਨ। ਡਾਕਟਰਾਂ ਮੁਤਾਬਕ ਇਹ ਬਹੁਤ ਹੀ ਜ਼ਹਿਰੀਲਾ ਬੂਟਾ ਹੈ। ਇਸ ਬੂਟੇ ਦਾ ਦੁੱਧ ਸਰੀਰ 'ਤੇ ਲੱਗਣ ਨਾਲ ਚਮੜੀ ਤੇ ਖਾਰਸ਼ ਹੋਣ ਲੱਗਦੀ ਹੈ। ਇਸ ਬੂਟੇ ਦਾ ਜ਼ਹਿਰ ਇਨ੍ਹਾਂ ਤੇਜ਼ ਹੁੰਦਾ ਹੈ ਕਿ ਇਕ ਹੀ ਪਲ 'ਚ ਛੋਟੇ ਬੱਚੇ ਦੀ ਜਾਨ ਲੈ ਸਕਦਾ ਹੈ। ਕੁੱਝ ਹੀ ਪਲਾਂ 'ਚ ਕਿਸੇ ਵੀ ਵਿਅਕਤੀ ਦੀ ਮੌਤ ਹੋ ਸਕਦੀ ਹੈ।
ਜੇ ਇਸ ਬੂਟੇ ਨੂੰ ਹੱਥ ਲਗਾਉਣ ਤੋਂ ਬਾਅਦ ਉਹੀਂ ਹੱਥਾਂ ਨਾਲ ਅੱਖਾਂ ਨੂੰ ਛੂਹ ਲਿਆ ਜਾਵੇ ਤਾਂ ਹਮੇਸ਼ਾ ਦੇ ਲਈ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਭੁੱਲ ਕੇ ਵੀ ਆਪਣੇ ਘਰ 'ਚ ਇਹ ਬੂਟਾ ਨਾ ਲਗਾਓ। ਘਰ 'ਚ ਬੂਟੇ ਲਗਾਉਣ ਤੋਂ ਪਹਿਲਾਂ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰ ਲਓ ਤਾਂ ਜੋ ਤੁਹਾਡੀ ਸਿਹਤ ਨਾਲ ਕੋਈ ਖਿਲਵਾੜ ਨਾ ਹੋ ਸਕੇ।

!-- -->