ਨਵੀਂ ਦਿੱਲੀ— ਵਾਲਾਂ ਲਈ ਤੇਲ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਇਸ ਨਾਲ ਵਾਲਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ। ਅਜਿਹੇ ਵਿਚ ਹਫਤੇ ਵਿਚ ਦੋ ਵਾਰ ਵਾਲਾਂ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ ਪਰ ਇਸ ਨੂੰ ਲਗਾਉਂਦੇ ਸਮੇਂ ਕੁਝ ਗੱਲਾਂ ਦਾ ਧਿਆਨ ਵੀ ਰੱਖੋ। ਕਈ ਵਾਰ ਤੇਲ ਸਹੀ ਤਰੀਕੇ ਨਾਲ ਨਾ ਲਗਾਉਣ ਨਾਲ ਵਾਲਾਂ ਨੂੰ ਫਾਇਦੇ ਦੀ ਥਾਂ 'ਤੇ ਨੁਕਸਾਨ ਵੀ ਹੋ ਸਕਦਾ ਹੈ। ਵਾਲਾਂ ਵਿਚ ਤੇਲ ਲਗਾਉਂਦੇ ਸਮੇਂ ਧਿਆਨ ਵਿਚ ਰੱਖੋ ਇਹ ਗੱਲਾਂ
1. ਜ਼ਿਆਦਾਤਰ ਲੋਕ ਸਕੈਲਪ 'ਤੇ ਤੇਲ ਲਗਾ ਕੇ ਛੱਡ ਦਿੰਦੇ ਹਨ। ਅਜਿਹਾ ਬਿਲਕੁਲ ਨਾ ਕਰੋ। ਸਕੈਲਪ ਦੇ ਨਾਲ-ਨਾਲ ਪੂਰੇ ਵਾਲਾਂ ਵਿਚ ਵੀ ਤੇਲ ਲਗਾਓ। ਇਸ ਨਾਲ ਵਾਲ ਮਜ਼ਬੂਤ ਹੋਣਗੇ।
2. ਤੇਲ ਲਗਾਉਣ ਤੋਂ ਪਹਿਲਾਂ ਵਾਲਾਂ ਵਿਚ ਹਮੇਸ਼ਾ ਕੰਘੀ ਕਰੋ। ਬਿਨਾਂ ਕੰਘੀ ਸਕੈਲਪ 'ਤੇ ਮਸਾਜ ਕਰਨ ਨਾਲ ਵਾਲ ਟੁੱਟਣ ਲੱਗਦੇ ਹਨ।
3. ਹਮੇਸ਼ਾ ਕੋਸਾ ਤੇਲ ਹੀ ਵਾਲਾਂ ਵਿਚ ਲਗਾਓ। ਤੇਲ ਨੂੰ ਵਾਲਾਂ ਵਿਚ ਲਗਾਉਣ ਤੋਂ ਪਹਿਲਾਂ ਤੇਲ ਨੂੰ ਗਰਮ ਕਰ ਲਓ ਫਿਰ ਵਾਲਾਂ ਵਿਚ ਚੰਗੀ ਤਰ੍ਹਾਂ ਨਾਲ ਮਸਾਜ ਕਰੋ।
4. ਤੇਲ ਲਗਾਉਣ ਦੇ ਬਾਅਦ ਕਦੇ ਵੀ ਟਾਈਟ ਜੂੜਾ ਨਾ ਬਣਾਓ ਇਸ ਨਾਲ ਵਾਲ ਕਾਫੀ ਕਮਜ਼ੋਰ ਹੋਣਗੇ ਅਤੇ ਟੁੱਟਣ ਵੀ ਲੱਗਦੇ ਹਨ। ਸੌਂਣ ਤੋਂ ਪਹਿਲਾਂ ਤੇਲ ਲਗਾਓ ਇਸ ਨਾਲ ਕਾਫੀ ਫਾਇਦਾ ਹੁੰਦਾ ਹੈ।
5. ਕਦੇ ਵੀ ਪ੍ਰੈਸ਼ਰ ਨਾਲ ਵਾਲ ਦੀ ਮਸਾਜ ਨਾ ਕਰੋ। ਵਾਲਾਂ ਵਿਚ ਕਾਟਨ ਦੀ ਮਦਦ ਨਾਲ ਤੇਲ ਲਗਾਓ। ਹਮੇਸ਼ਾ ਹਲਕੇ ਹੱਥਾਂ ਨਾਲ ਵਾਲਾਂ ਦੀ ਮਸਾਜ ਕਰੋ।
ਲੀਚੀ ਕਰਦੀ ਹੈ ਸਰੀਰ ਦੀਆਂ ਕਈ ਬੀਮਾਰੀਆਂ ਦੂਰ
NEXT STORY