ਮੁੰਬਈ— ਇਹ ਇਕ ਸੱਚਾਈ ਹੈ ਕਿ ਜਿਹੜੇ ਰਿਸ਼ਤਿਆਂ 'ਚ ਪਿਆਰ ਨਹੀਂ ਹੁੰਦਾ ਉਹ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦੇ। ਇਹੀ ਕਾਰਨ ਹੈ ਕਿ ਅਕਸਰ ਮੁੰਡੇ, ਕੁੜੀਆਂ ਨੂੰ ਧੋਖਾ ਦਿੰਦੇ ਹਨ। ਇਸ ਮਾਮਲੇ 'ਚ ਕੁੜੀਆਂ ਵੀ ਪਿੱਛੇ ਨਹੀਂ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕੁੜੀਆਂ ਆਪਣੇ ਪਾਰਟਨਰ ਨੂੰ ਧੋਖਾ ਕਿਉਂ ਦਿੰਦੀਆਂ ਹਨ।
1. ਜ਼ਿਆਦਾਤਰ ਮੁੰਡੇ ਆਪਣੀ ਪ੍ਰੇਮਿਕਾ ਦੀਆਂ ਇੱਛਾਵਾਂ ਨੂੰ ਪੂਰਾ ਨਹੀਂ ਕਰ ਪਾਉਂਦੇ ਇਸ ਲਈ ਉਹ ਕੁੜੀਆਂ ਦੂਜੇ ਮੁੰਡਿਆਂ ਨਾਲ ਰਿਸ਼ਤੇ ਬਣਾ ਲੈਂਦੀਆਂ ਹਨ।
2. ਕੁਝ ਕੁੜੀਆਂ ਨੂੰ ਆਪਣੀ ਖੂਬਸੂਰਤੀ 'ਤੇ ਬਹੁਤ ਜ਼ਿਆਦਾ ਮਾਨ ਹੁੰਦਾ ਹੈ। ਇਸੇ ਮਾਨ ਕਾਰਨ ਉਹ ਆਪਣੇ ਪਾਰਟਨਰ ਨੂੰ ਧੋਖਾ ਦਿੰਦੀਆਂ ਹਨ।
3. ਕੁਝ ਮੁੰਡੇ ਆਪਣੀ ਪਾਰਟਨਰ ਦੇ ਰਿਸ਼ਤੇਦਾਰਾਂ ਨਾਲ ਬੁਰਾ ਵਰਤਾਓ ਕਰਦੇ ਹਨ ਜਿਸ ਕਾਰਨ ਉਨ੍ਹਾਂ ਦੀ ਪਾਰਟਨਰ ਉਨ੍ਹਾਂ ਨੂੰ ਧੋਖਾ ਦੇ ਦਿੰਦੀ ਹੈ।
4. ਅਕਸਰ ਮੁੰਡੇ ਆਪਣੇ ਪਿਆਰ ਦੀ ਕਦਰ ਨਹੀਂ ਕਰਦੇ ਅਤੇ ਆਪਣੀ ਪਾਰਟਨਰ ਨੂੰ ਨਜ਼ਰ ਅੰਦਾਜ਼ ਕਰਨਾ ਸ਼ੁਰੂ ਕਰ ਦਿੰਦੇ ਹਨ। ਇਸ ਸਥਿਤੀ 'ਚ ਉਸ ਦੀ ਪਾਰਟਨਰ ਕਿਸੇ ਦੂਜੇ ਮੁੰਡੇ ਵੱਲ ਆਕਰਸ਼ਿਤ ਹੋ ਜਾਂਦੀ ਹੈ ਅਤੇ ਆਪਣੇ ਪਾਰਟਨਰ ਨੂੰ ਧੋਖਾ ਦਿੰਦੀ ਹੈ।
5. ਕੁਝ ਕੁੜੀਆਂ ਨੂੰ ਮੁੰਡਿਆਂ 'ਤੇ ਭਰੋਸਾ ਨਹੀਂ ਹੁੰਦਾ। ਇਸ ਕਾਰਨ ਵੀ ਉਹ ਆਪਣੇ ਪਾਰਟਨਰ ਨੂੰ ਧੋਖਾ ਦਿੰਦੀਆਂ ਹਨ।
ਗਰਭ ਅਵਸਥਾ ਹੀ ਨਹੀਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਮਾਹਾਵਾਰੀ 'ਚ ਦੇਰੀ
NEXT STORY